ਡਾ. ਧਰਮਵੀਰ ਗਾਂਧੀ ਅਕਾਲੀ-ਬਸਪਾ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿੱਚ ਨਿੱਤਰੇ

By  Jasmeet Singh February 16th 2022 11:17 AM

ਪਟਿਆਲਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਰਜਵਾੜਾ ਪਰਿਵਾਰ ਤੇ ਵਰ੍ਹਦਿਆਂ ਹੋਇਆਂ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਇਸ ਪਰਿਵਾਰ ਦਾ ਦਮਨਕਾਰੀ ਨੀਤੀਆਂ ਦਾ ਇੱਕ ਵੱਡਾ ਪਿਛੋਕੜ ਹੈ। ਇਹ ਵੀ ਪੜ੍ਹੋ: ਪਠਾਨਕੋਟ 'ਚ ਅੱਜ ਪੀਐੱਮ ਮੋਦੀ ਕਰਨਗੇ ਦੂਜੀ ਰੈਲੀ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਵੀ ਮੁੱਖ ਮੰਤਰੀ ਦੇ ਤੌਰ 'ਤੇ ਪਟਿਆਲੇ ਦਾ ਵਿਕਾਸ ਕਰਵਾਉਣ ਵਿੱਚ ਕੈਪਟਨ ਅਮਰਿੰਦਰ ਸਿੰਘ ਅਸਫਲ ਰਹੇ ਹਨ। ਡਾ. ਧਰਮਵੀਰ ਗਾਂਧੀ ਨੇ ਲੰਬੀ ਅਤੇ ਬਠਿੰਡਾ ਵਿੱਚ ਹੋਏ ਵਿਕਾਸ ਕੀ 'ਤੇ ਬਾਦਲ ਪਰਿਵਾਰ ਦੀ ਸ਼ਲਾਘਾ ਕੀਤੀ ਅਤੇ ਸੰਗਰੂਰ ਦੀ ਨੁਹਾਰ ਬਦਲਣ 'ਤੇ ਵੀ ਉਨ੍ਹਾਂ ਨੇ ਕਾਂਗਰਸੀ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਂਅ ਦੇ ਕਸੀਦੇ ਪੜ੍ਹੇ। ਡਾ. ਗਾਂਧੀ ਨੇ ਇਹ ਗਿਲਾ ਜ਼ਾਹਿਰ ਕੀਤਾ ਕਿ ਮੁੱਖ ਮੰਤਰੀ ਹੋਣ ਦੇ ਬਾਵਜੂਦ ਕੈਪਟਨ ਵੱਲੋਂ ਪਟਿਆਲੇ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ, ਉਨ੍ਹਾਂ ਕਿਹਾ ਸਗੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪਟਿਆਲੇ ਵਿੱਚ ਵੜੇ ਹੀ ਨਹੀਂ ਤੇ ਪਹਾੜੀਆਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਕ ਹੋਰ ਮਹਿਲ ਉਸਾਰ ਲਿਆ। ਪਟਿਆਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤ ਪਾਲ ਕੋਹਲੀ 'ਤੇ ਵੀ ਵਰ੍ਹਦਿਆਂ ਡਾ. ਗਾਂਧੀ ਨੇ ਕਿਹਾ ਕਿ ਦਲ ਬਦਲੂਆਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਇਹ ਵੀ ਪੜ੍ਹੋ: ਪੋਸਟਮਾਰਟਮ ਤੋਂ ਬਾਅਦ ਦੀਪ ਸਿੱਧੂ ਦੀ ਦੇਹ ਪਰਿਵਾਰ ਨੂੰ ਸੌਂਪੀ, ਲੁਧਿਆਣਾ ਹੋਵੇਗਾ ਅੰਤਿਮ ਸੰਸਕਾਰ ਧਰਮਵੀਰ ਗਾਂਧੀ ਇੱਕ ਭਾਰਤੀ ਸਿਆਸਤਦਾਨ ਹਨ ਅਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਮੈਂਬਰ ਸਨ। ਉਹ ਪਟਿਆਲਾ ਤੋਂ ਸੰਸਦ ਮੈਂਬਰ ਵੀ ਰਹੇ ਹਨ। ਆਪਣੇ ਕਾਲਜ ਦੇ ਦਿਨਾਂ ਦੌਰਾਨ 1977 ਦੀ ਐਮਰਜੈਂਸੀ ਦਾ ਵਿਰੋਧ ਕਰਨ ਲਈ ਗਾਂਧੀ ਨੂੰ ਅੰਮ੍ਰਿਤਸਰ ਵਿੱਚ ਇੱਕ ਮਹੀਨੇ ਲਈ ਨਜ਼ਰਬੰਦ ਕੀਤਾ ਗਿਆ ਸੀ। ਉਹ ਪਟਿਆਲਾ ਦੇ ਨਾਮਵਰ ਕਾਰਡੀਓਲੋਜਿਸਟ ਵੀ ਹਨ। -PTC News

Related Post