ਡੇਰਾਬੱਸੀ ਇਕ ਕਰੋੜ ਲੁੱਟ ਮਾਮਲੇ 'ਚ 7 ਮੁਲਜ਼ਮ ਕਾਬੂ, 98.09 ਲੱਖ ਰੁਪਏ ਬਰਾਮਦ

By  Ravinder Singh June 23rd 2022 06:16 PM

ਡੇਰਾਬੱਸੀ : ਡੇਰਾਬੱਸੀ 'ਚ ਦਿਨ-ਦਿਹਾੜੇ ਹੋਈ ਇਕ ਕਰੋੜ ਦੀ ਲੁੱਟ ਦੀ ਗੁੱਥੀ ਨੂੰ ਕੁਝ ਹੀ ਦਿਨਾਂ 'ਚ ਸੁਲਝਾ ਕੇ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁਝ ਦਿਨ ਪਹਿਲਾਂ ਡੇਰਾਬੱਸੀ ਦੇ ਇਕ ਪ੍ਰਾਪਰਟੀ ਡੀਲਰ ਤੋਂ ਕੁਝ ਸ਼ਰਾਰਤੀ ਅਨਸਰਾਂ ਨੇ ਕਰੋੜਾਂ ਰੁਪਏ ਲੁੱਟ ਲਏ ਸਨ। ਬਦਮਾਸ਼ਾਂ ਨੇ ਗੋਲੀ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਬਰਵਾਲਾ ਚੌਕ ਨੇੜੇ ਐੱਸ.ਬੀ.ਆਈ ਬੈਂਕ ਦੇ ਬਾਹਰ ਇਕ ਵਿਅਕਤੀ ਤੋਂ ਕਰੋੜਾਂ ਰੁਪਏ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ ਸਨ। ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਮੁਹੰਮਦ ਸਾਜਿਦ ਨਾਂ ਦੇ ਵਿਅਕਤੀ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਡੇਰਾਬੱਸੀ ਇਕ ਕਰੋੜ ਲੁੱਟ ਮਾਮਲੇ 'ਚ 7 ਮੁਲਜ਼ਮ ਕਾਬੂ, 98.09 ਲੱਖ ਰੁਪਏ ਬਰਾਮਦਐਸ.ਐਸ.ਪੀ ਮੋਹਾਲੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਇੱਕ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਡੇਰਾਬੱਸੀ ਵਿੱਚ ਇੱਕ ਕਰੋੜ ਦੀ ਲੁੱਟ ਦੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਨ੍ਹਾਂ ਮੁਲਜ਼ਮਾਂ ਵੱਲੋਂ ਇੱਕ ਕਰੋੜ ਦੀ ਲੁੱਟ ਕੀਤੀ ਗਈ ਹੈ। ਇਨ੍ਹਾਂ ਕੋਲੋਂ ਦੇਸੀ ਰਿਵਾਲਵਰ ਅਤੇ ਲੁੱਟ-ਖੋਹ 'ਚ ਵਰਤੇ ਗਏ 2 ਵਾਹਨ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਪੁਲਿਸ ਨੇ ਲੁੱਟੇ ਗਏ 1 ਕਰੋੜ ਰੁਪਏ 'ਚੋਂ 98.09 ਲੱਖ ਰੁਪਏ ਬਰਾਮਦ ਕਰ ਲਏ ਹਨ। ਹੁਣ ਕਾਬੂ ਕੀਤੇ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਝ ਨਵੇਂ ਖੁਲਾਸੇ ਹੋਣ ਦੀ ਉਮੀਦ ਹੈ। ਕੁਝ ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ। ਡੇਰਾਬੱਸੀ ਇਕ ਕਰੋੜ ਲੁੱਟ ਮਾਮਲੇ 'ਚ 7 ਮੁਲਜ਼ਮ ਕਾਬੂ, 98.09 ਲੱਖ ਰੁਪਏ ਬਰਾਮਦਇਸ ਸਬੰਧੀ ਮੁਹਾਲੀ ਜ਼ਿਲ੍ਹੇ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਡੇਰਾਬੱਸੀ ਥਾਣੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁੱਟ ਦੀ ਇਹ ਘਟਨਾ 10 ਜੂਨ ਨੂੰ ਵਾਪਰੀ ਸੀ। ਇਸ ਵਾਰਦਾਤ ਨੂੰ ਦਿਨ ਦਿਹਾੜੇ ਹਥਿਆਰਾਂ ਦੇ ਜ਼ੋਰ 'ਤੇ ਅੰਜਾਮ ਦਿੱਤਾ ਗਿਆ। ਮਾਮਲੇ 'ਚ ਦੋਸ਼ੀ ਫਲ ਵਿਕਰੇਤਾ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ ਸੀ। ਇਹ ਘਟਨਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨਾਲ ਵਾਪਰੀ ਹੈ। ਸਥਾਨਕ ਪੁਲਿਸ ਨੇ ਕਤਲ ਦੀ ਕੋਸ਼ਿਸ਼, ਡਕੈਤੀ, ਅਪਰਾਧਿਕ ਸਾਜ਼ਿਸ਼ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਮੁਲਜ਼ਮਾਂ ਵਿੱਚ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਰਣਜੋਧ ਸਿੰਘ (33) ਸ਼ਾਮਲ ਹੈ। ਡੇਰਾਬੱਸੀ ਇਕ ਕਰੋੜ ਲੁੱਟ ਮਾਮਲੇ 'ਚ 7 ਮੁਲਜ਼ਮ ਕਾਬੂ, 98.09 ਲੱਖ ਰੁਪਏ ਬਰਾਮਦਉਸ ਦੇ ਕਬਜ਼ੇ 'ਚੋਂ ਲੁੱਟੇ 28 ਲੱਖ ਰੁਪਏ ਜ਼ੀਰਕਪੁਰ ਦੇ ਪੈਂਟਾ ਹੋਮਜ਼ ਸਥਿਤ ਘਰ 'ਚੋਂ ਬਰਾਮਦ ਕੀਤੇ ਗਏ। ਦੂਜਾ ਮੁਲਜ਼ਮ ਮਨਿੰਦਰਜੀਤ ਸਿੰਘ (25) ਵਾਸੀ ਬਡਾਲਾ, ਅੰਮ੍ਰਿਤਸਰ ਹੈ। ਪੁਲਿਸ ਨੇ 13 ਜੂਨ ਅਤੇ 22 ਜੂਨ ਨੂੰ ਉਸ ਕੋਲੋਂ 40 ਲੱਖ ਅਤੇ 5 ਲੱਖ ਰੁਪਏ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਇੱਕ ਦੇਸੀ ਪਿਸਤੌਲ ਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਤੀਜਾ ਦੋਸ਼ੀ ਗੋਹਾਨਾ ਦਾ ਰਹਿਣ ਵਾਲਾ ਸੌਰਵ ਸ਼ਰਮਾ (22) ਹੈ। ਚੌਥਾ ਦੋਸ਼ੀ ਪਾਣੀਪਤ ਦਾ ਆਰੀਆ (20) ਹੈ ਜੋ ਮਹਾਰਾਸ਼ਟਰ ਤੋਂ ਫੜਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਾਣੀਪਤ ਦੇ ਮਹੀਪਾਲ (39) ਨੂੰ ਵੀ ਮਹਾਰਾਸ਼ਟਰ ਤੋਂ ਫੜਿਆ ਗਿਆ ਹੈ। ਉਸ ਦੇ ਘਰੋਂ 18 ਲੱਖ ਰੁਪਏ ਲੁੱਟੇ ਗਏ। ਪਾਣੀਪਤ ਦੇ ਸੰਨੀ ਜਾਂਗਲਾ (20) ਨੂੰ ਵੀ ਮਹਾਰਾਸ਼ਟਰ ਤੋਂ ਫੜਿਆ ਗਿਆ ਅਤੇ 2.59 ਲੱਖ ਰੁਪਏ ਬਰਾਮਦ ਕੀਤੇ ਗਏ। ਪਾਣੀਪਤ ਦੇ ਅਭੈ ਸਿੰਘ (20) ਨੂੰ ਵੀ ਪੁਲਸ ਨੇ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 4.50 ਲੱਖ ਰੁਪਏ ਬਰਾਮਦ ਹੋਏ ਹਨ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨ

Related Post