ਮੈਨੇਜਮੈਂਟ ਦੇ ਤਾਨਾਸ਼ਾਹੀ ਰਵੱਈਏ ਕਰਕੇ ਪੰਜਾਬ ਰੋਡਵੇਜ਼ ਪਨਬੱਸ ਦੇ ਡਿਪੂ ਬੰਦ

By  Riya Bawa May 18th 2022 08:11 PM -- Updated: May 18th 2022 08:19 PM

ਜਲੰਧਰ: ਪੰਜਾਬ ਰੋਡਵੇਜ਼ ਪਨਬੱਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜਮਾਂ ਨਾਲ ਗੁਲਾਮਾ ਵਾਂਗ ਵਿਵਹਾਰ ਕਰਨ ਅਤੇ ਕੱਚੇ ਮੁਲਾਜਮਾਂ ਲਈ ਤਾਨੇਸ਼ਾਹੀ ਰਵੱਈਆਂ ਅਪਣਾਉਣ ਤੋਂ ਤੰਗ ਆ ਕੇ ਦੁਪਹਿਰ 12 ਵਜੇ ਤੋਂ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਦੇ ਡਿੱਪੂ ਬੰਦ ਕਰਕੇ ਮੈਨੇਜਮੈਂਟ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ। ਜਲੰਧਰ 1 ਅਤੇ 2 ਡਿੱਪੂ ਦੇ ਗੇਟ ਤੇ ਬੋਲਦਿਆਂ ਜਥੇਬੰਦੀ ਦੇ ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ ਦਲਜੀਤ ਸਿੰਘ ਜੱਲੇਵਾਲ ਨੇ ਦੱਸਿਆ ਕਿ ਟਰਾਸਪੋਰਟ ਵਿਭਾਗ ਦੇ ਉਚ ਅਧਿਕਾਰੀ ਭਾਰਤ ਦੇ ਸੰਵਿਧਾਨ ਤੋਂ ਉਲਟ ਜਾ ਕੇ ਕੱਚੇ ਮੁਲਾਜਮਾਂ ਨਾਲ ਤਾਨਾਸ਼ਾਹੀ ਰਵੱਈਆਂ ਅਪਣਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ। ਮੈਨੇਜਮੈਂਟ ਦੇ ਤਾਨਾਸ਼ਾਹੀ ਰਵੱਈਏ ਕਰਕੇ ਪੰਜਾਬ ਰੋਡਵੇਜ਼ ਪਨਬੱਸ ਦੇ ਡਿਪੂ ਬੰਦ ਕੱਚੇ ਮੁਲਾਜ਼ਮ ਜੋ ਕਿ ਲੰਬੇ ਰੂਟਾਂ ਤੇ ਬੱਸਾਂ ਵਿੱਚ ਪੰਜਾਬ ਦੀ ਜਨਤਾ ਨੂੰ ਸਫਰ ਸਹੂਲਤ ਪ੍ਰਦਾਨ ਕਰਦੇ ਹਨ ਉਹਨਾਂ ਦਾ ਰੋਟੀ ਪਾਣੀ ਤੱਕ ਰਸਤੇ ਵਿੱਚ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਜੇਕਰ ਕੋਈ ਮੁਲਾਜ਼ਮ ਕਿਸੇ ਵੀ ਢਾਬੇ ਤੇ ਰਾਸਤੇ ਵਿੱਚ ਕਿਸੇ ਸਵਾਰੀ ਨੂੰ ਮੁਸ਼ਕਿਲ ਆਉਣ ਤੇ ਬੱਸ ਰੋਕਦਾ ਹੈ ਤਾਂ ਉਸਦੀ ਨਜਾਇਜ਼ ਰਿਪੋਰਟ ਕਰਕੇ ਉਸਨੂੰ ਡਿਊਟੀ ਤੋਂ ਬਗੈਰ ਸੁਣਵਾਈ ਫਾਰਗ ਕਰ ਦਿੱਤਾ ਜਾਂਦਾ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸੁਪਨੇ ਵਿਖਾ ਕੇ ਬਣੀ ਆਮ ਆਦਮੀ ਦੀ ਸਰਕਾਰ 'ਚ ਅਫਸਰਸ਼ਾਹੀ ਬੇਲਗਾਮ ਹੋਈ ਪ੍ਤੀਤ ਹੁੰਦੀ ਹੈ। ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ ਵੀ ਟਰਾਂਸਪੋਰਟ ਡਾਇਰੈਕਟਰ ਵੱਲੋ ਤਾਨਾਸ਼ਾਹੀ ਤਰੀਕੇ ਨਾਲ ਟਰਾਂਸਪੋਰਟ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ ਜਿਸਦੇ ਤਹਿਤ ਅਦਾਰੇ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਣ ਰੈਗੂਲਰ ਜਥੇਬੰਦੀਆਂ ਦੀਆਂ ਗੱਲਾ ਵਿੱਚ ਆ ਕੇ ਮੋਗੇ ਡਿੱਪੂ ਦਾ ਰੋਟਾ ਜੋ ਕਿ ਡਿੱਪੂ ਜਰਨਲ ਮੈਨੇਜਰ ਦਾ ਅਧਿਕਾਰ ਖੇਤਰ ਹੁੰਦਾ ਹੈ ਉਹ ਰੋਟਾ ਟਰਾਂਸਪੋਰਟ ਡਾਇਰੈਕਟਰ ਮੈਡਮ ਵੱਲੋ ਮੱਖ ਦਫਤਰ ਵਿੱਚ ਰੈਗੂਲਰ ਜਥੇਬੰਦੀਆਂ ਦੇ ਲੀਡਰਾਂ ਕੋਲੋ ਨਿਯਮਾਂ ਨੂੰ ਛਿੱਕੇ ਟੰਗ ਕੇ ਤਿਆਰ ਕਰਵਾਕੇ ਕੱਚੇ ਮੁਲਾਜਮਾਂ ਦੀ ਬਿਨਾਂ ਮਜਬੂਰੀ ਸਮਝੇ ਜਬਰੀ ਡਿਊਟੀ ਕਰਵਾਈ ਜਾ ਰਹੀ ਹੈ ਇਸਦੇ ਉਲਟ ਰੈਗੂਲਰ ਕਰਮਚਾਰੀਆਂ ਨੂੰ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਡਿੱਪੂਆਂ 'ਚ ਬਿਠਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ : ਪਾਵਰਕਾਮ ਨੂੰ ਰਾਹਤ ; ਮੌਸਮ 'ਚ ਮਾਮੂਲੀ ਤਬਦੀਲੀ ਨਾਲ ਬਿਜਲੀ ਦੀ ਮੰਗ ਘਟੀ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਕੱਚੇ ਮੁਲਾਜਮਾ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਪਿਛਲੇ 15 ਸਾਲਾ ਤੋਂ ਸੇਵਾ ਨਿਭਾ ਰਹੇ ਹਨ ਪਰੰਤੂ ਇੰਨਾਂ ਸਮਾਂ ਨਿਕਲਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਕੱਚੇ ਮੁਲਾਜਮਾਂ ਦਾ ਸ਼ੋਸ਼ਣ ਕਰਨ ਲਈ ਅਤੇ ਪਨਬੱਸ ਵਿੱਚ ਚੋਰ ਮੋਰੀਓ ਸਕੈਡਲ ਤੇ ਘਪਲੇ ਕਰਨ ਲਈ ਪਨਬੱਸ ਦੇ ਕੋਈ ਵੀ ਸਰਵਿਸ ਰੂਲ ਤੱਕ ਨਹੀ ਬਣਾਏ ਅਤੇ ਨਾ ਹੀ ਕਿਸੇ ਮੁਲਾਜਮ ਨੂੰ ਪੱਕਾ ਕਰਨ ਲਈ ਜਾਂ ਕੋਈ ਤਰੱਕੀ ਦੇਣ ਲਈ ਨਿਯਮ ਬਣਾਏ ਨੇ ਇੱਥੋ ਤੱਕ ਕਿ ਪਨਬੱਸ ਮੁਲਾਜ਼ਮਾਂ ਨੂੰ ਉਹਨਾਂ ਤੋਂ ਵੀ ਬਾਅਦ ਵਿੱਚ ਪੰਜਾਬ ਰੋਡਵੇਜ਼ ਵਿੱਚ ਭਰਤੀ ਹੋਏ ਮੁਲਾਜ਼ਮਾਂ ਅਧੀਨ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਤਨਖ਼ਾਹ ਨਾ ਮਿਲਣ ਕਾਰਨ ਪਨਬੱਸ ਮੁਲਾਜ਼ਮ ਹੜਤਾਲ 'ਤੇ ਬੈਠੇ ਡਿੱਪੂ ਪ੍ਧਾਨ ਗੁਰਪ੍ਰੀਤ ਸਿੰਘ ਭੁੱਲਰ ਸੱਤਪਾਲ ਸਿੰਘ ਸੱਤਾ ਨੇ ਬੋਲਦੇ ਦੱਸਿਆਂ ਕਿ ਮੈਨੇਜਮੈਂਟ ਤੇ ਤਾਨਾਸ਼ਾਹੀ ਰਵੱਈਏ ਦੀ ਉਸ ਸਮੇਂ ਹੱਦ ਪਾਰ ਹੋ ਗਈ ਜਦੋਂ ਚੰਡੀਗੜ ਡਿੱਪੂ ਦੇ ਇੱਕ ਕੰਡਕਟਰ ਦੀ ਸਵਾਰੀ ਕੋਲ ਖੜੇ ਦੀ ਫੋਟੋ ਖਿੱਚ ਕੇ ਫੋਟੋ ਦੇ ਆਧਾਰ 'ਤੇ ਹੀ ਉਸ ਉੱਤੇ ਨਿੱਜੀ ਬੱਸ ਵਾਲੇ ਤੋਂ ਪੈਸੇ ਲੈਣ ਦਾ ਇਲਜ਼ਾਮ ਲਗਾ ਕੇ ਨੌਕਰੀ ਤੋਂ ਹਟਾ ਦਿੱਤਾ ਗਿਆ। ਜਥੇਬੰਦੀ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਲਈ ਅਤੇ ਬੇਰੁਜਗਾਰੀ ਦਾ ਸੰਤਾਪ ਭੁਗਤ ਰਹੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਨਬੱਸ ਵਿੱਚ ਆਉਟਸੋਰਸ ਦੇ ਆਧਾਰ 'ਤੇ ਕੱਢੀਆਂ 1337 ਪੋਸਟਾਂ ਨੂੰ ਰੱਦ ਕਰਕੇ ਰੈਗੂਲਰ ਭਰਤੀ ਪਨਬੱਸ ਵਿੱਚ ਸਰਵਿਸ ਰੂਲ ਬਣਾ ਕੇ ਕਰਨ ਲਈ ਸੰਘਰਸ਼ ਦੇ ਰਾਹ ਤੇ ਚੱਲੀ ਸੀ ਜਿਸ ਤਹਿਤ ਟਰਾਸਪੋਰਟ ਮੰਤਰੀ ਨਾਲ ਮੀਟਿੰਗ ਵੀ ਜਥੇਬੰਦੀ ਦੀ ਹੋਈ ਪਰ ਅਫਸਰਸ਼ਾਹੀ ਜਥੇਬੰਦੀ ਦੇ ਸਾਫ ਸੁਥਰੇ ਸੰਘਰਸ਼ ਨੂੰ ਹੋਰ ਦਿਸ਼ਾ ਵਿੱਚ ਲੈ ਕੇ ਜਾਣ ਲਈ ਮੁਲਾਜ਼ਮਾਂ ਦੇ ਸ਼ੋਸ਼ਣ ਨੂੰ ਤੇਜ ਕਰਕੇ ਤਾਨਾਸ਼ਾਹੀ ਰਵੱਈਆਂ ਅਪਣਾ ਰਹੀ ਹੈ ਤਾਂ ਜੋ ਜਥੇਬੰਦੀ ਦੀ ਆਵਾਜ ਨੂੰ ਦਬਾਇਆ ਜਾ ਸਕੇ। ਮੈਨੇਜਮੈਂਟ ਦੇ ਤਾਨਾਸ਼ਾਹੀ ਰਵੱਈਏ ਕਰਕੇ ਪੰਜਾਬ ਰੋਡਵੇਜ਼ ਪਨਬੱਸ ਦੇ ਡਿਪੂ ਬੰਦ ਇਸ ਮੌਕੇ ਤੇ ਜਨਰਲ ਸਕੱਤਰ ਚਾਨਣ ਸਿੰਘ ਰਣਜੀਤ ਸਿੰਘ ਗੁਰਪਰਕਾਰ ਸਿੰਘ ਜਸਵੀਰ ਸਿੰਘ ਦਵਿੰਦਰ ਸਿੰਘ ਰਾਮ ਚੰਦ ਇਹਨਾਂ ਆਗੂਆਂ ਵੱਲੋ ਐਲਾਨ ਕੀਤਾ ਗਿਆ ਕਿ ਜੇਕਰ ਚੰਡੀਗੜ ਦੇ ਮੁਲਜਮਾਂ ਨੂੰ ਡਿਊਟੀ ਤੇ ਨਾ ਲਿਆ ਗਿਆ ਅਤੇ ਮੋਗੇ ਡਿੱਪੂ ਦਾ ਰੋਟਾ ਵਾਪਸ ਮੋਗੇ ਨਾ ਭੇਜਿਆ ਗਿਆ ਅਤੇ ਢਾਬਿਆ ਸੰਬੰਧੀ ਕੱਢੇ ਹੁਕਮ ਵਾਪਸ ਨਾ ਲਏ ਗਏ ਤਾਂ ਪਨਬੱਸ ਦੇ ਨਾਲ ਨਾਲ ਪੀ ਆਰ ਟੀ ਸੀ ਦੇ ਡਿੱਪੂ ਵੀ ਬੰਦ ਕੀਤੇ ਜਾਣਗੇ ਅਤੇ ਟਰਾਸਪੋਰਟ ਵਿਭਾਗ ਦੇ ਮੁੱਖ ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਡਰਾਇਕੈਟਰ ਸਟੇਟ ਟਰਾਂਸਪੋਰਟ ਦੀ ਹੋਵੇਗੀ। -PTC News

Related Post