ਸੋਨੂੰ ਸੂਦ 'ਤੇ ਪਰਚਾ ਦਰਜ ਹੋਣ ਤੋਂ ਬਾਅਦ ਦੱਖਣੀ ਅਫ਼ਰੀਕਾ ਲਈ ਹੋਇਆ ਰਵਾਨਾ

By  Pardeep Singh February 21st 2022 05:47 PM

ਚੰਡੀਗੜ੍ਹ:ਬਾਲੀਵੁੱਡ ਸਿਤਾਰੇ ਸੋਨੂੰ ਸੂਦ ਦੀ ਬੀਤੇ ਦਿਨ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਗੱਡੀ ਨੂੰ ਜ਼ਬਤ ਕਰ ਲਿਆ ਸੀ। ਜਿਸ ਤੋਂ ਬਾਅਦ ਉਸਦੇ ਖਿਲਾਫ ਥਾਣਾ ਸਦਰ ਮੋਗਾ ਵਿਖੇ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 188 ਆਈ.ਪੀ.ਸੀ. ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਕਾਰ ਵਿੱਚ ਉਸ ਦੇ ਨਾਲ ਮੁੰਬਈ ਦੇ ਕੁਝ ਲੋਕ ਵੀ ਘੁੰਮ ਰਹੇ ਸਨ।ਚੋਣ ਨਿਯਮਾਂ ਅਨੁਸਾਰ ਪੋਲਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਰਾਜ ਵਿੱਚ ਨਹੀਂ ਰਹਿ ਸਕਦੇ। ਕਾਰਵਾਈ ਤੋਂ ਬਾਅਦ ਸੋਨੂੰ ਸੂਦ ਐਤਵਾਰ ਸ਼ਾਮ ਨੂੰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੀਆਂ ਕੁਝ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਹੈ। ਦੱਸ ਦੇਈਏ ਕਿ ਪੁਲਿਸ ਨੂੰ ਸੋਨੂੰ ਸੂਦ ਵੱਲੋਂ ਵਰਤੀ ਜਾ ਰਹੀ ਐਂਡੇਵਰ ਦਾ ਰਿਕਾਰਡ ਵੀ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਾਰ ਸੋਨੂੰ ਸੂਦ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ 'ਤੇ ਨਹੀਂ ਹੈ। ਇਹ ਕਾਰ ਹਰਵਿੰਦਰ ਸਿੰਘ ਵਾਸੀ ਦੱਤ ਰੋਡ ਮੋਗਾ ਦੇ ਨਾਂ 'ਤੇ ਹੈ। ਸੋਨੂੰ ਸੂਦ ਮੋਗਾ ਆ ਕੇ ਇਸ ਕਾਰ ਦੀ ਵਰਤੋਂ ਕਰਦਾ ਸੀ। ਇਹ ਕਾਰ ਅਕਸਰ ਉਸ ਦੇ ਘਰ ਵੀ ਖੜ੍ਹੀ ਹੁੰਦੀ ਸੀ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:ਚੌਸਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਪੰਜਾਬੀ ਸਿਆਸੀ ਵੈੱਬ ਸੀਰੀਜ਼ ਹੈ : ਪੀਟੀਸੀ ਦੇ ਐਮ.ਡੀ. ਰਬਿੰਦਰ ਨਰਾਇਣ -PTC News

Related Post