ਜਲੰਧਰ, 28 ਅਕਤੂਬਰ: ਡਾ: ਅਸ਼ੋਕ ਕੈਂਥ ਨੇ ਹਿੰਦੀ ਫ਼ਿਲਮ ਰਾਮ ਸੇਤੂ 'ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਅਦਾਕਾਰ ਅਕਸ਼ੈ ਕੁਮਾਰ ਸਮੇਤ ਲੇਖਕ ਤੇ ਨਿਰਦੇਸ਼ਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਡਾ: ਅਸ਼ੋਕ ਕੈਂਥ ਨੇ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਭਾਰਤ ਅਤੇ ਸ਼੍ਰੀਲੰਕਾ ਸਰਕਾਰ ਦੇ ਸਹਿਯੋਗ ਨਾਲ ਰਾਮਾਇਣ ਨਾਲ ਸਬੰਧਤ ਕਈ ਇਤਿਹਾਸਕ ਸਥਾਨਾਂ ਦੀ ਖੋਜ ਕੀਤੀ ਹੈ, ਜੋ ਕਿ ਉਨ੍ਹਾਂ ਆਪਣੀ ਵੈਬਸਾਈਟ 'ਤੇ ਵੀ ਅਪਲੋਡ ਕੀਤਾ ਹੋਈ ਹੈ। ਡਾਕਟਰ ਅਸ਼ੋਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਖੋਜ ਨੂੰ ਫਿਲਮ ਰਾਮ ਸੇਤੂ ਵਿੱਚ ਫਿਲਮਾਇਆ ਗਿਆ ਹੈ। ਇਸ ਖੋਜ ਨੂੰ ਵੀ ਫ਼ਿਲਮਸਾਜ਼ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਕਾਪੀਰਾਈਟ ਐਕਟ ਦੀ ਉਲੰਘਣਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਇਹ ਵੀ ਪੜ੍ਹੋ: ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪੁੱਜਿਆ, ਟਰੱਸਟ ਵੱਲੋਂ ਨਿੱਘਾ ਸਵਾਗਤ ਡਾ: ਅਸ਼ੋਕ ਨੇ ਦੱਸਿਆ ਕਿ ਮਾਮਲੇ ਸਬੰਧੀ ਐਸਐਸਪੀ ਸਵਰਨਦੀਪ ਸਿੰਘ ਜਲੰਧਰ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਨਾਲ ਹੀ ਇਸ ਸਬੰਧੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਸ਼ਿਕਾਇਤ ਭੇਜੀ ਜਾਵੇਗੀ। -PTC News