Heat Wave in Delhi: ਦਿੱਲੀ 'ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਮੁੰਗੇਸ਼ਪੁਰ 'ਚ ਪਾਰਾ 52 ਡਿਗਰੀ ਸੈਲਸੀਅਸ ਤੋਂ ਹੋਇਆ ਪਾਰ
Heat Wave in Delhi: ਦਿੱਲੀ ਵਿੱਚ ਇਨ੍ਹੀਂ ਦਿਨੀਂ ਗਰਮੀ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਰਾਜਧਾਨੀ ਦਾ ਮੁੰਗੇਸ਼ਪੁਰ ਇਲਾਕਾ ਬੁੱਧਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ 52.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜਦੋਂ ਕਿ ਮੰਗਲਵਾਰ ਯਾਨੀ ਕੱਲ੍ਹ ਮੁੰਗੇਸ਼ਪੁਰ ਵਿੱਚ 49.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਬੁੱਧਵਾਰ (29 ਮਈ) ਨੂੰ ਪਹਿਲਾਂ ਹੀ ਗਰਮੀ ਅਤੇ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ।
- PTC NEWS