ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ
ਲੁਧਿਆਣਾ : ਇੱਕ ਐਂਬੂਲੈਂਸ ਡਰਾਈਵਰ ਵੱਲੋਂ ਕੋਰੋਨਾ ਦੌਰਾਨ ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਐਂਬੂਲੈਂਸ ਡਰਾਈਵਰ ਨੇ ਗੁਰੂਗ੍ਰਾਮ ਤੋਂ ਲੁਧਿਆਣਾ ਲਿਜਾਣ ਲਈ ਕੋਰੋਨਾ ਮਰੀਜ਼ ਦੇ ਰਿਸ਼ਤੇਦਾਰਾਂ ਤੋਂ ਕਿਰਾਏ ਦੇ ਨਾਮ ਤੇ 1.20 ਲੱਖ ਰੁਪਏ ਲਏ ਹਨ।ਬਾਅਦ ਵਿਚ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਇਸ ਬਾਰੇ ਸ਼ਿਕਾਇਤ ਕੀਤੀ। [caption id="attachment_495572" align="aligncenter"] ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ[/caption] ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ? ਜਾਣੋਂ ਇਸ ਦਾਅਵੇ ਦੀ ਸੱਚਾਈ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਦੀ ਮਾਂ ਸਤਿੰਦਰ ਕੌਰ ਕੋਰੋਨਾ ਪੀੜਤ ਸੀ। ਉਸ ਨੂੰ ਗੁਰੂਗ੍ਰਾਮ (ਦਿੱਲੀ) ਤੋਂ ਲੁਧਿਆਣਾ ਲਿਆਉਣ ਲਈ ਐਂਬੂਲੈਂਸ ਦੇ ਡਰਾਈਵਰਨੇ 1 ਲੱਖ, 40 ਹਜ਼ਾਰ ਰੁਪਏ ਮੰਗ ਲਏ।ਅਮਨਦੀਪ ਨੇ ਕਿਹਾ ਕਿ ਉਸ ਕੋਲ ਆਕਸੀਜਨ ਦਾ ਸਟਾਕ ਵੀ ਸੀ। ਜਦੋਂ ਉਸ ਨੇ ਕਿਹਾ ਕਿ ਪੈਸੇ ਬਹੁਤ ਜ਼ਿਆਦਾ ਹਨ ਤਾਂ ਐਂਬੂਲਸ ਡਰਾਈਵਰ ਨੇ ਜਾਣ ਤੋਂ ਮਨ੍ਹਾਂ ਕਰ ਦਿੱਤਾ। [caption id="attachment_495574" align="aligncenter"] ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ[/caption] ਅਖ਼ੀਰ 'ਚ ਡਰਾਈਵਰ ਨੇ 20,000 ਰੁਪਏ ਘੱਟ ਕੀਤੇ ਅਤੇ ਇਕ ਲੱਖ , 20 ਹਜ਼ਾਰ 'ਚ ਅਮਨਦੀਪ ਕੌਰ ਦੀ ਮਾਂ ਨੂੰ ਗੁਰੂਗ੍ਰਾਮ ਤੋਂ ਲੁਧਿਆਣਾ ਹਸਪਤਾਲ ਲੈ ਕੇ ਆਇਆ। ਉਸ ਦੀ ਮਾਂ ਦੀ ਜ਼ਿੰਦਗੀ ਖ਼ਤਰੇ 'ਚ ਸੀ। ਲੁਧਿਆਣਾ ਦੇ ਦੁੱਗਰੀ ਸਥਿਤ ਹਸਪਤਾਲ 'ਚ ਆਪਣੀ ਮਾਂ ਨੂੰ ਦਾਖ਼ਲ ਕਰਵਾਉਣ ਤੋਂ ਬਾਅਦ ਅਮਨਦੀਪ ਨੇ ਐਂਬੂਲੈਂਸ ਦੇ ਬਿੱਲ ਦੀ ਰਸੀਦ ਆਪਣੇ ਰਿਸ਼ਤੇਦਾਰਾਂ ਸਮੇਤ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। [caption id="attachment_495573" align="aligncenter"] ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ[/caption] ਇਸ ਤੋਂ ਬਾਅਦ ਵਿਚ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ। ਜਦੋਂ ਇਹ ਸਾਰਾ ਮਾਮਲਾ ਦਿੱਲੀ ਪੁਲਿਸ ਧਿਆਨ 'ਚ ਆਇਆ ਤਾਂ ਐਂਬੂਲੈਂਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਅਮਨਦੀਪ ਕੌਰ ਨੂੰ ਸਾਰੇ ਪੈਸੇ ਵਾਪਸ ਮਿਲ ਗਏ। ਅਮਨਦੀਪ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨੂੰ ਕੋਵਿਡ ਮਰੀਜ਼ਾਂ ਦੀ ਮਦਦ ਲਈ ਖ਼ਰਚ ਕਰੇਗੀ। [caption id="attachment_495576" align="aligncenter"] ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ , ਇਸ ਮੰਤਰੀ ਨੇ ਕੀਤਾ ਐਲਾਨ ਇਸ ਦੇ ਨਾਲ ਹੀ ਪਰਿਵਾਰ ਇਸ ਗੱਲੋਂ ਨਾਰਾਜ਼ ਵੀ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ 'ਤੇ ਕਈ ਵਾਰ ਫੋਨ ਕੀਤਾ, ਪਰ ਕਿਸੇ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਅਜਿਹੀ ਸਥਿਤੀ ਵਿਚ ਉਸ ਨੂੰ ਮਰੀਜ਼ ਨੂੰ ਲੁਧਿਆਣਾ ਲਿਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤਰਤੀਬ ਵਿੱਚ ਮਰੀਜ਼ ਦਾ ਪਰਿਵਾਰ ਐਂਬੂਲੈਂਸ ਚਾਲਕ ਦੀ ਮਨਮਾਨੀ ਦਾ ਸ਼ਿਕਾਰ ਹੋ ਗਿਆ। -PTCNews