ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤੀਸਰੇ ਸ਼ੂਟਰ ਅੰਕਿਤ ਸੇਰਸਾ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤੀਸਰੇ ਸ਼ੂਟਰ ਅੰਕਿਤ ਸੇਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇਕ ਹੋਰ ਸਾਥੀ ਸਚਿਨ ਚੌਧਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ ਡੌਂਗਲ, ਸਿਮ ਅਤੇ 2 ਮੋਬਾਈਲਾਂ ਤੋਂ ਇਲਾਵਾ 3 ਪੁਲਿਸ ਵਰਦੀਆਂ ਬਰਾਮਦ ਕੀਤੀਆਂ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੰਕਿਤ ਸੇਰਸਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ, ਤਾਂ ਜੋ ਕਿਸੇ ਨੂੰ ਉਸ 'ਤੇ ਸ਼ੱਕ ਨਾ ਹੋਵੇ। ਉਸ ਦੇ ਠਿਕਾਣੇ ਦਾ ਪਤਾ ਲੱਗਣ 'ਤੇ ਉਹ ਕੁਝ ਦਿਨ ਪਹਿਲਾਂ ਹੀ ਦਿੱਲੀ ਆਇਆ ਸੀ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਲਦ ਹੀ ਮੀਟਿੰਗ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕਰੇਗਾ। ਕਿਹਾ ਜਾ ਰਿਹਾ ਹੈ ਕਿ ਅੰਕਿਤ ਸਿਰਸਾ ਨੇ ਸਿੱਧੂ ਨੂੰ ਨੇੜਿਓਂ ਗੋਲ਼ੀ ਮਾਰੀ ਸੀ। ਉਸ ਦੇ ਨਾਲ ਪ੍ਰਿਅਵਰਤ ਫੌਜੀ ਵੀ ਕਾਰ 'ਚ ਸਵਾਰ ਸੀ। ਪ੍ਰਿਅਵਰਤ ਫੌਜੀ ਗਿਰੋਹ ਦੇ 'ਬੋਲੇਰੋ ਮਾਡਿਊਲ' ਦਾ ਮੁਖੀ ਸੀ। ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, MSP ਤੋਂ ਘੱਟ ਖਰੀਦੀ ਮੂੰਗੀ ਦੇ ਨੁਕਸਾਨ ਦੀ ਭਰਪਾਈ ਕਰੇਗੀ ਸਰਕਾਰ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫੜੇ ਗਏ ਸ਼ਾਰਪ ਸ਼ੂਟਰਾਂ ਦੇ ਮੁਖੀ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਪੁਲਿਸ ਪੰਜਾਬ ਲਿਆਵੇਗੀ। ਕੇਸ਼ਵ ਨੂੰ ਵੀ ਨਾਲ ਲਿਆਂਦਾ ਜਾਵੇਗਾ। ਇਸ ਦੇ ਲਈ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ। ਤਿੰਨੋਂ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਪੁਲਿਸ ਉਸ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰ ਰਹੀ ਹੈ ਜਿਸ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਲੈ ਕੇ ਮਾਨਸਾ ਲਿਆਂਦਾ ਜਾਵੇਗਾ। -PTC News