ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ ਦੇ ਘਰ ਆਈ ਨੰਨ੍ਹੀ ਪਰੀ, ਸੋਸ਼ਲ ਮੀਡਿਆ 'ਤੇ ਫੋਟੋ ਕੀਤੀ ਸ਼ੇਅਰ
Debina Gave Baby Girl: ਮਨੋਰੰਜਨ ਜਗਤ ਤੋਂ ਇੱਕ ਵਾਰ ਫਿਰ ਚੰਗੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਇਕ ਪਾਸੇ ਭਾਰਤੀ ਸਿੰਘ ਨੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ, ਉਥੇ ਹੀ ਦੂਜੇ ਪਾਸੇ ਦੇਬੀਨਾ ਬੋਨਰਜੀ ਵੀ ਬੇਟੀ ਦੀ ਮਾਂ ਬਣ ਗਈ। ਦੇਬੀਨਾ ਦੇ ਪਤੀ ਗੁਰਮੀਤ ਚੌਧਰੀ ਨੇ ਟਵੀਟ ਕਰਕੇ ਪ੍ਰਸ਼ੰਸਕਾਂ ਨਾਲ ਘਰ ਆਈ ਛੋਟੀ ਜਿਹੀ ਪਰੀ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਿਆਰੀ ਦੀ ਫੋਟੋ ਦਿਖਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਵੀਡੀਓ 'ਚ ਜੋੜੇ ਦੀ ਬੇਟੀ ਦਾ ਸਿਰਫ ਹੱਥ ਹੀ ਨਜ਼ਰ ਆ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ, ਗੁਰਮੀਤ ਨੇ ਲਿਖਿਆ- ਇਹ ਬਹੁਤ ਖੁਸ਼ੀ ਦੇ ਨਾਲ ਹੈ ਕਿ ਅਸੀਂ ਆਪਣੀ ਬੱਚੀ ਦਾ ਇਸ ਦੁਨੀਆ ਵਿੱਚ ਸਵਾਗਤ ਕਰ ਰਹੇ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਅਸੀਸਾਂ ਲਈ ਧੰਨਵਾਦ। ਗੁਰਮੀਤ ਅਤੇ ਦੇਬੀਨਾ।
ਦੱਸ ਦੇਈਏ ਕਿ ਦੇਬੀਨਾ ਅਤੇ ਗੁਰਮੀਤ ਵਿਆਹ ਦੇ 11 ਸਾਲ ਬਾਅਦ ਮਾਤਾ-ਪਿਤਾ ਬਣ ਗਏ ਹਨ। ਦੋਵੇਂ ਆਪਣੀ ਬੇਟੀ ਦੇ ਜਨਮ ਤੋਂ ਬਹੁਤ ਖੁਸ਼ ਹਨ। ਫੈਨਜ਼ ਸੋਸ਼ਲ ਮੀਡੀਆ 'ਤੇ ਦੋਵਾਂ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ। ਦੇਬੀਨਾ ਪਿਛਲੇ ਦਿਨੀਂ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਰਹੀ ਸੀ। ਦੇਬੀਨਾ ਬੈਨਰਜੀ ਅਤੇ ਅਦਾਕਾਰ ਗੁਰਮੀਤ ਚੌਧਰੀ ਹਮੇਸ਼ਾ ਪ੍ਰਸ਼ੰਸਕਾਂ ਨਾਲ ਆਪਣੇ ਮਜ਼ਬੂਤ ਰਿਸ਼ਤੇ ਨੂੰ ਸਾਂਝਾ ਕਰਦੇ ਹਨ।
ਇਹ ਵੀ ਪੜ੍ਹੋ: CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਅੱਜ ਇੱਕ ਪਲ 'ਚ ਕਿੰਨਾ ਵਧਿਆ ਰੇਟ
ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਸਾਲ 2011 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਦੋਵਾਂ ਨੇ 9 ਫਰਵਰੀ 2022 ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦੱਸਿਆ ਸੀ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੱਸ ਦੇਈਏ ਕਿ ਗੁਰਮੀਤ ਅਤੇ ਦੇਬੀਨਾ ਦੀ ਮੁਲਾਕਾਤ ਇੱਕ ਟੈਲੇਂਟ ਹੰਟ ਦੌਰਾਨ ਹੋਈ ਸੀ। ਦਰਅਸਲ, ਗੁਰਮੀਤ ਦੇਬੀਨਾ ਦੇ ਦੋਸਤ ਦੇ ਬੁਆਏਫ੍ਰੈਂਡ ਦਾ ਦੋਸਤ ਸੀ ਅਤੇ ਉਹ ਅਕਸਰ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ।
ਇਸ ਤੋਂ ਬਾਅਦ ਦੇਬੀਨਾ ਅਤੇ ਗੁਰਮੀਤ ਨੇ 2008 ਵਿੱਚ ਆਏ ਸੀਰੀਅਲ ਰਾਮਾਇਣ ਵਿੱਚ ਕੰਮ ਕੀਤਾ। ਇਸ ਸੀਰੀਅਲ 'ਚ ਦੋਵੇਂ ਲੀਡ ਰੋਲ ਯਾਨੀ ਰਾਮ-ਸੀਤਾ ਦੇ ਕਿਰਦਾਰ 'ਚ ਨਜ਼ਰ ਆਏ ਸਨ। ਇਕੱਠੇ ਕੰਮ ਕਰਨ ਦੌਰਾਨ ਦੋਵਾਂ ਦੀ ਦੋਸਤੀ ਵਧੀ ਅਤੇ ਫਿਰ ਉਨ੍ਹਾਂ ਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਗੁਰਮੀਤ ਨੇ ਦੇਬੀਨਾ ਨੂੰ ਸੀਰੀਅਲ ਦੇ ਸੈੱਟ 'ਤੇ ਪ੍ਰਪੋਜ਼ ਕੀਤਾ ਅਤੇ ਉਸ ਨੇ ਤੁਰੰਤ ਹਾਂ ਕਹਿ ਦਿੱਤੀ।