ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ 'ਮੰਨੀ' 'ਤੇ ਜਾਨਲੇਵਾ ਹਮਲਾ, ਜਾਨੀ ਨੁਕਸਾਨ ਤੋਂ ਬਚਾਅ
ਚੰਡੀਗੜ੍ਹ, 13 ਮਈ: ਚੰਡੀਗੜ੍ਹ ਦੇ ਸੈਕਟਰ 38 ਵੈਸਟ ਸਥਿਤ ਗੁ. ਸੰਤਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਜੀ ਦੇ ਪੁੱਤਰ ਭਾਈ ਗੁਰਪ੍ਰੀਤ ਸਿੰਘ 'ਮੰਨੀ' ਅਤੇ ਉਨ੍ਹਾਂ ਦੇ ਜਥੇ 'ਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾ ਜਾਨਲੇਵਾ ਹਮਲਾ ਕੀਤਾ ਗਿਆ। ਗਨੀਮਤ ਰਹੀ ਕਿ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਉਸ ਵੇਲੇ ਕੋਈ ਵੀ ਗੱਡੀ 'ਚ ਮੌਜੂਦ ਨਹੀਂ ਸੀ।। ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੁਕਮ ਜਾਰੀ, 2 ਦਿਨਾਂ 'ਚ ਮੰਗੀ ਸਾਰੀ ਜਾਣਕਾਰੀ ਪੀਟੀਸੀ ਨਾਲ ਗੱਲ ਕਰਦਿਆਂ ਭਾਈ ਗੁਰਪ੍ਰੀਤ ਸਿੰਘ 'ਮੰਨੀ' ਨੇ ਕਿਹਾ ਕਿ ਅਸੀਂ 10 ਮਈ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਥਾਣੇ ਤੋਂ ਹਰਮਨਜੀਤ ਸਿੰਘ ਬਾਜਵਾ ਦੇ ਖਿਲਾਫ਼ ਹੋਈ ਰਿਪੋਰਟ 'ਤੇ ਆਪਣਾ ਬਿਆਨ ਦਰਜ ਕਰਵਾ ਫ਼ਿਰੋਜ਼ਪੁਰ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਬੁਲਾਵੇ 'ਤੇ ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਬਾਜਵਾ ਖਿਲਾਫ਼ ਫ਼ਿਰੋਜ਼ਪੁਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਸਨ ਜਦੋਂ ਉਹ ਮੱਖੂ ਵਿਖੇ ਇੱਕ ਢਾਬੇ 'ਤੇ ਖਾਣਾ ਖਾਣ ਲਈ ਰੁਕੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਹ ਢਾਬੇ ਅੰਦਰ ਵੜੇ ਪਿੱਛੋਂ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ 'ਤੇ ਫਾਇਰਿੰਗ ਕਰ ਦਿੱਤੀ, ਜਦੋਂ ਤੱਕ ਜਥਾ ਬਾਹਰ ਭੱਜਿਆ ਹਮਲਾਵਰ ਉਥੋਂ ਜਾ ਚੁੱਕੇ ਸਨ। ਪੀੜਤ ਗੁਰਪ੍ਰੀਤ ਸਿੰਘ ਨੇ ਇਸ ਹਮਲੇ ਦਾ ਇਲਜ਼ਾਮ ਗੁਰਦਾਸਪੁਰ ਦੇ ਪਿੰਡ ਧਾਵਾ ਤੋਂ ਬਲਬੀਰ ਸਿੰਘ ਦੇ ਪੁੱਤਰ ਹਰਮਨਜੀਤ ਸਿੰਘ ਬਾਜਵਾ ਦੇ ਸਿਰ ਉੱਤੇ ਮੜ੍ਹਿਆ ਹੈ। ਇਹ ਵੀ ਪੜ੍ਹੋ: 'ਆਪ' ਵੱਲੋਂ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਥੋੜਾ ਇੰਤਜ਼ਾਰ ਕਰੋ: ਸਪੀਕਰ ਕੁਲਤਾਰ ਸੰਧਵਾਂ ਦੱਸਣਯੋਗ ਹੈ ਕਿ ਕਥਿਤ ਦੋਸ਼ੀ ਖਿਲਾਫ਼ ਪੰਜਾਬ ਦੇ ਕਾਹਨੂੰਵਾਨ ਵਿਚ ਹਥਿਆਰ ਐਕਟ ਅਤੇ ਪੰਜਾਬ ਤੇ ਚੰਡੀਗੜ੍ਹ ਵਿਚ ਵੀ ਕਈ ਵੱਖ ਵੱਖ ਮਾਮਲਿਆਂ 'ਚ ਕੇਸ ਦਰਜ ਹਨ। ਕਥਿਤ ਦੋਸ਼ੀ ਅਤੇ ਸਿੱਖ ਪ੍ਰਚਾਰਕ ਵਿਚ ਕਿਸੀ ਮਾਮਲੇ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। -PTC News