ਪਿੰਡ ਥਾਂਦੇਵਾਲਾ ਕੋਲ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਵਿਚਕਾਰ ਪਿਆ ਪਾੜ
ਸ੍ਰੀ ਮੁਕਤਸਰ ਸਾਹਿਬ, 1 ਅਪ੍ਰੈਲ 2022: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਥਾਂਦੇਵਾਲਾ ਵਿਖੇ ਸਰਹਿੰਦ ਫੀਡਰ ਨਹਿਰ ਵਿੱਚ ਪਏ ਵੱਡੇ ਪਾੜ ਕਾਰਨ ਰਾਜਸਥਾਨ ਫੀਡਰ ਵਲ ਪਾਣੀ ਜਾਣਾ ਸ਼ੁਰੂ ਹੋ ਗਿਆ। ਉਧਰ ਦੂਜੇ ਪਾਸੇ ਪਿੰਡ ਵਾਲਿਆਂ ਨੂੰ ਰਾਤ ਵੇਲੇ ਹੀ ਪਤਾ ਲੱਗਿਆ ਕਿ ਨਹਿਰ ਟੁੱਟ ਗਈ ਤਾਂ ਉਨ੍ਹਾਂ ਉੱਥੇ ਚੱਲ ਰਹੇ ਕੰਮ ਦੇ ਦੌਰਾਨ ਖੜੀ ਜੇਸੀਬੀ ਨਾਲ ਹਿੰਮਤ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਵੀ ਪੜ੍ਹੋ: 22 ਮਈ ਤੋਂ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਹਾਲਾਂਕਿ ਕਿ ਪਿੰਡ ਵਾਲਿਆਂ ਦੀ ਫੁਰਤੀ ਅਤੇ ਹਿੰਮਤ ਦੀ ਦਾਤ ਦੇਣੀ ਬਣਦੀ ਹੈ ਪਰ ਨਹਿਰ ਦਾ ਕਾਫ਼ੀ ਹਿਸਾ ਰਾਜਸਥਾਨ ਵਾਲੇ ਪਾਸਿਓਂ ਰੁੜ੍ਹ ਜਾਣ ਕਾਰਨ ਸਰਹਿੰਦ ਫੀਡਰ ਦਾ ਪਾਣੀ ਰਾਜਸਥਾਨ ਫੀਡਰ ਵਿੱਚ ਜਾਣਾ ਸ਼ੁਰੂ ਹੋ ਗਿਆ। ਹਾਸਿਲ ਜਾਣਕਾਰੀ ਮੁਤਾਬਕ ਫਿਲਹਾਲ ਮੌਕੇ 'ਤੇ ਪਹੁੰਚ ਕੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੁਰੰਮਤ ਦੇ ਕਾਰਜ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਸਰਹਿੰਦ ਫੀਡਰ ਦੀ ਲਾਈਨਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਜਿੱਥੋਂ ਇਹ ਨਹਿਰ ਟੁੱਟੀ ਲਾਈਨਿੰਗ ਦਾ ਕੰਮ ਪੂਰਾ ਹੋ ਚੁੱਕਿਆ ਸੀ ਜਿਸ ਕਾਰਨ ਪਿੰਡ ਵਾਸੀ ਇਸ ਕੰਮ ਦੀ ਕੁਆਲਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਈਨਿੰਗ ਦਾ ਕੰਮ ਕੁਝ ਦਿਨ ਪਹਿਲਾਂ ਹੀ ਪੂਰਾ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਨਹਿਰ ਦਾ ਟੁੱਟ ਜਾਣਾ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਇਹ ਵੀ ਪੜ੍ਹੋ: ਸਕੂਲ ਨੂੰ ਲੈ ਕੇ ਵੱਡੀ ਖ਼ਬਰ, ਗਰਮੀ ਦੇ ਪ੍ਰਭਾਵ ਕਾਰਨ ਸਕੂਲਾਂ ਦਾ ਕੀ ਹੋਵੇਗਾ ਟਾਈਮ, ਜਾਣੋ ਟਾਈਮ ਟੇਬਲ ਉਧਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਨਹਿਰਾਂ ਦੇ ਵਿਚ ਪਾਣੀ ਜ਼ਿਆਦਾ ਭਰ ਜਾਣ ਕਾਰਨ ਅਜਿਹਾ ਪਾੜ ਪਿਆ ਹੈ। ਪਿੰਡ ਵਾਸੀਆਂ ਵੱਲੋਂ ਵਰਤੇ ਗਏ ਮਟੀਰੀਅਲ 'ਤੇ ਉਠੇ ਸਵਾਲਾਂ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। -PTC News