ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਅਲਰਟ, ਵੈਕਸੀਨ ਲੈਣ ਤੋਂ ਪਹਿਲਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ

By  Jagroop Kaur June 15th 2021 03:27 PM

ਦੇਸ਼ ਫੈਲੀ ਕੋਰੋਨਾ ਮਹਾਮਾਰੀ ਦੌਰਾਨ ਸਿਹਤ ਮਹਿਕਮੇ ਵਲੋਂ ਲੋਕਾਂ ਨੂੰ ਵੈਕਸੀਨ ਲਵਾਉਣਾ ਲਾਜ਼ਮੀ ਕੀਤਾ ਹੈ , ਪਰ ਜਿਥੇ ਇਹ ਵੈਕਸੀਨ ਤੁਹਾਡੀ ਜਾਨ ਬਚਾਉਂਦੀ ਹੈ ਉਥੇ ਹੀ ਜੇ ਤੁਸੀਂ ਟੀਕਾ ਲਵਾਉਣ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤਾ ਟੀਕਾ ਸਰਟੀਫ਼ਿਕੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਤਾਂ ਸਾਵਧਾਨ ਰਹੋ, ਕਿਉਂਕਿ ਇਹ ਤੁਹਾਡਾ ਨਿੱਜੀ ਡਾਟਾ ਲੀਕ ਕਰ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕੀਤਾ ਹੈ।Read more : ਮੁੱਖ ਮੰਤਰੀ ਤੋਂ ਘੁਟਾਲਿਆਂ ਦਾ ਹਿਸਾਬ ਮੰਗਣ ‘ਤੇ ਅਕਾਲੀ ਵਰਕਰਾਂ ਨੂੰ ਮਿਲੀਆਂ ਪਾਣੀ ਦੀਆਂ... ਇਸ 'ਚ ਦੱਸਿਆ ਗਿਆ ਹੈ ਕਿ ਟੀਕਾਕਰਨ ਸਰਟੀਫ਼ਿਕੇਟ 'ਚ ਨਾਮ, ਉਮਰ, ਲਿੰਗ ਤੇ ਅਗਲੀ ਖੁਰਾਕ ਦੀ ਮਿਤੀ ਸਮੇਤ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀ ਸ਼ਾਮਲ ਹਨ, ਜੋ ਅਪਰਾਧੀਆਂ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ। ਗ੍ਰਹਿ ਮੰਤਰਾਲੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (ਸਾਈਬਰ ਦੋਸਤ) 'ਤੇ ਇੱਕ ਪੋਸਟਰ ਵੀ ਜਾਰੀ ਕੀਤਾ ਹੈ।CoWIN COVID-19 Vaccination Data Leak Claim Refuted by the Government, Investigation Initiated Read More : ਵੈਕਸੀਨ ਤੇ ਫ਼ਤਹਿ ਕਿੱਟ ਘੁਟਾਲੇ ਦਾ ਜੁਆਬ ਮੰਗਦੀ ਅਕਾਲੀ ਲੀਡਰਸ਼ਿੱਪ ਨੂੰ ਕੀਤਾ ਗਿਰਫ਼ਤਾਰ ਮਾਹਿਰ ਕਹਿੰਦੇ ਹਨ ਕਿ ਸਰਟੀਫ਼ਿਕੇਟ ਉੱਤੇ ਬਣੇ ਕਿਊ-ਆਰ ਕੋਡ ਨੂੰ ਸਕੈਨ ਕਰਦੇ ਹੀ ਬਾਕੀ ਡਿਟੇਲ ਵੀ ਮਿਲ ਜਾਂਦੀ ਹੈ। ਠੱਗ ਇਕ ਫ਼ੋਨ ਕਾਲ ਕਰਦੇ ਹਨ ਤੇ ਖੁਦ ਨੂੰ ਸਰਕਾਰਪ ਮੁਲਾਜ਼ਮ ਦੱਸ ਕੇ ਦੂਜੀ ਖੁਰਾਕ ਲਗਵਾਉਣ ਦੀ ਗੱਲ ਕਹਿ ਕੇ ਵਿਅਕਤੀ ਦੀ ਨਿੱਜੀ ਜਾਣਕਾਰੀ ਉਸ ਨੂੰ ਦੱਸਦੇ ਹਨ। The Vaccination Dilemma ਧਿਆਨ ਰੱਖੋ: ਕਿਸੇ ਨੂੰ ਓਟੀਪੀ ਜਾਂ ਨਿੱਜੀ ਜਾਣਕਾਰੀ ਨਾ ਦਿਓ 1. ਦੂਜੀ ਖੁਰਾਕ ਤੋਂ ਬਾਅਦ ਹੀ ਆਪਣਾ ਸਰਟੀਫ਼ਿਕੇਟ ਡਾਊਨਲੋਡ ਕਰੋ। 2. ਸਰਟੀਫ਼ਿਕੇਟ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰੋ। 3. ਟੀਕਾਕਰਨ ਸਬੰਧੀ ਕਿਸੇ ਵੀ ਕਾਲ 'ਤੇ ਨਿੱਜੀ ਡਾਟਾ ਜਾਂ ਓਟੀਪੀ ਸ਼ੇਅਰ ਨਾ ਕਰੋ। 4. ਟੀਕਾਕਰਨ ਸਬੰਧੀ ਕੋਈ ਜਾਅਲੀ ਸੰਦੇਸ਼ ਜਾਂ ਲਿੰਕ ਅੱਗੇ ਨਾ ਭੇਜੋ। ਉਸ ਵਿਅਕਤੀ ਨੂੰ ਭਰੋਸਾ ਦਿਵਾ ਕੇ ਉਸ ਤੋਂ ਓਟੀਪੀ ਅਤੇ ਹੋਰ ਨਿੱਜੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ। ਇਸ ਮਾਮਲੇ 'ਚ ਜਲੰਧਰ ਦੇ ਸਾਈਬਰ ਕ੍ਰਾਈਮ ਦੇ ਐਸਪੀ ਰਵੀ ਕੁਮਾਰ ਨੇ ਕਿਹਾ ਕਿ ਟੀਕਾਕਰਨ ਸਰਟੀਫ਼ਿਕੇਟ 'ਚ ਬਹੁਤ ਸਾਰੇ ਲੋਕਾਂ ਨੇ ਸਬੂਤ ਵਜੋਂ ਆਪਣਾ ਪੈਨ ਕਾਰਡ ਵਰਗਾ ਸੰਵੇਦਨਸ਼ੀਲ ਦਸਤਾਵੇਜ਼ ਵੀ ਦਿੱਤੇ ਹਨ। ਇਸ ਕਾਰਨ ਵਿੱਤੀ ਅੰਕੜੇ ਸਾਈਬਰ ਠੱਗਾਂ ਕੋਲ ਚਲੇ ਜਾਂਦੇ ਹਨ, ਜਿਸ ਕਾਰਨ ਉਹ ਵਿੱਤੀ ਨੁਕਸਾਨ ਪਹੁੰਚਾਉਂਦੇ ਹੈ।

Related Post