ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤਿਆ ਵਿਅਕਤੀ ਕੋਰੋਨਾ ਪੌਜ਼ਟਿਵ

By  Riya Bawa November 29th 2021 09:40 PM -- Updated: November 29th 2021 09:43 PM

Omicron variant: ਦੱਖਣੀ ਅਫਰੀਕਾ ਤੋਂ ਪਹਿਲੀ ਵਾਰ ਰਿਪੋਰਟ ਕੀਤੇ ਗਏ ਓਮਿਕਰੋਨ ਵੇਰੀਐਂਟ 'ਤੇ ਚਿੰਤਾਵਾਂ ਦੇ ਵਿਚਕਾਰ, ਚੰਡੀਗੜ੍ਹ ਦੇ ਸੈਕਟਰ 36 ਦੇ ਇੱਕ 39 ਸਾਲਾ ਵਿਅਕਤੀ, ਜੋ ਹਾਲ ਹੀ ਵਿੱਚ ਦੱਖਣੀ ਅਫਰੀਕਾ ਤੋਂ ਵਾਪਸ ਆਇਆ ਸੀ, ਉਸਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ। ਰਿਪੋਰਟਾਂ ਦੇ ਅਨੁਸਾਰ, ਉਸਦੀ ਪਤਨੀ ਅਤੇ ਘਰ ਵਿਚ ਘਰੇਲੂ ਕੰਮ ਕਰਨ ਵਾਲੀ ਮਹਿਲਾ ਦੀ ਵੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ ਜਦੋਂ ਕਿ ਪਰਿਵਾਰ ਦੇ ਇੱਕ ਮੈਂਬਰ ਦੀ ਰਿਪੋਰਟ ਦੀ ਅਜੇ ਉਡੀਕ ਹੈ, ਦੋ ਹੋਰਾਂ ਦੀ ਰਿਪੋਰਟ ਹੁਣ ਤੱਕ ਨੈਗੇਟਿਵ ਆਈ ਹੈ। South Africa returnee tests Covid positive in Thane; samples sent to check for Omicron - Coronavirus Outbreak News ਇਹ ਵਿਅਕਤੀ 21 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਵਾਪਸ ਆਇਆ ਸੀ। ਉਹ ਹੋਮ ਕੁਆਰੰਟੀਨ ਵਿੱਚ ਸੀ। ਹਾਲਾਂਕਿ ਪ੍ਰੋਟੋਕੋਲ ਦੇ ਅਨੁਸਾਰ ਏਅਰਪੋਰਟ 'ਤੇ ਪਹੁੰਚਣ 'ਤੇ ਉਸਦਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਸੀ, ਪਰ ਇਸ ਦੌਰਾਨ ਰਿਪੋਰਟ ਨੈਗੇਟਿਵ ਆਈ ਸੀ। ਸੋਮਵਾਰ ਨੂੰ ਉਸ ਦਾ ਟੈਸਟ ਦੁਬਾਰਾ ਕੀਤਾ ਗਿਆ, ਜੋ ਪੌਜ਼ੀਟਿਵ ਆਈ ਹੈ। South Africa returnee in Maharashtra's Thane tests positive for COVID-19, sparks Omicron fear ਚੰਡੀਗੜ੍ਹ ਸਿਹਤ ਅਧਿਕਾਰੀਆਂ ਦੇ ਅਨੁਸਾਰ, ਮਰੀਜ਼ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। Omicron Panic: ಮಹಾರಾಷ್ಟ್ರದಲ್ಲಿ ದಕ್ಷಿಣ ಆಫ್ರಿಕಾದಿಂದ ಮರಳಿದವನಿಗೆ ಪಾಸಿಟಿವ್‌! | south Africa Returnee Tested Covid 19 Positive with omicron variants no sure in Maharashtra akb -PTC News

Related Post