ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਘੁਟਾਲਾ ਆਇਆ ਸਾਹਮਣੇ, 28 ਬੈਂਕਾਂ ਨਾਲ ਹੋਇਆ ਧੋਖਾ
ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਸ਼ਿਪਯਾਰਡ ਫਰਮ ਏਬੀਜੀ ਸ਼ਿਪਯਾਰਡ ਲਿਮਟਿਡ (AGB Shipyard Limited) 'ਤੇ ਕੇਂਦਰੀ ਜਾਂਚ ਬਿਊਰੋ (CBI) ਨੇ 28 ਬੈਂਕਾਂ ਨਾਲ 22,842 ਕਰੋੜ ਰੁਪਏ ਦੀ ਧੋਖਾਧੜੀ ਕਰਨ ਲਈ ਐਫਆਈਆਰ (FIR) ਦਰਜ ਕੀਤੀ ਹੈ। ਕੰਪਨੀ ਦੇ ਡਾਇਰੈਕਟਰ ਰਿਸ਼ੀ ਅਗਰਵਾਲ, ਸੰਥਾਨਮ ਮੁਥੁਸਵਾਮੀ ਅਤੇ ਅਸ਼ਵਨੀ ਕੁਮਾਰ ਨੂੰ ਵੀ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਹੈ। ਰਿਸ਼ੀ ਅਗਰਵਾਲ ਨੂੰ ਭਾਰਤੀ ਜਹਾਜ਼ ਨਿਰਮਾਣ ਉਦਯੋਗ ਵਿੱਚ ਇੱਕ ਪ੍ਰਮੁੱਖ ਖਿਡਾਰੀ ਮੰਨਿਆ ਜਾਂਦਾ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਨੂੰ ਪਈ ਠੱਲ, 444 ਨਵੇਂ ਕੇਸ, 8 ਮੌਤਾਂ ਇਹ ਬੈਂਕ ਧੋਖਾਧੜੀ ਦੇ ਸਭ ਤੋਂ ਵੱਡੇ ਮਾਮਲਿਆਂ ਵਿੱਚੋਂ ਇੱਕ ਹੈ, ਨੀਰਵ ਮੋਦੀ (Nirav Modi) ਦੇ ਪੰਜਾਬ ਨੈਸ਼ਨਲ ਬੈਂਕ (Punjab National Bank) ਘੁਟਾਲੇ ਤੋਂ ਵੀ ਵੱਡਾ। ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ। 'ਏਜੀਬੀ ਸ਼ਿਪਯਾਰਡ' ਏਜੀਬੀ ਗਰੁੱਪ ਕੰਪਨੀ ਦਾ ਇੱਕ ਹਿੱਸਾ ਹੈ ਜੋ ਕਿ ਜਹਾਜ਼ ਦੀ ਮੁਰੰਮਤ ਅਤੇ ਉਸਾਰੀ ਦੇ ਕਾਰੋਬਾਰ ਵਿੱਚ ਰੁੱਝੀ ਹੋਈ ਹੈ। ਇਸ ਦੇ ਸ਼ਿਪਯਾਰਡ ਗੁਜਰਾਤ ਵਿੱਚ ਹਨ। ਭਾਰਤੀ ਸਟੇਟ ਬੈਂਕ (SBI) ਦੀ ਸ਼ਿਕਾਇਤ 'ਤੇ ਦਰਜ ਐਫਆਈਆਰ ਦੇ ਅਨੁਸਾਰ ਫੋਰੈਂਸਿਕ ਆਡਿਟ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਪ੍ਰੈਲ 2012 ਤੋਂ ਜੁਲਾਈ 2017 ਤੱਕ ਦੋਸ਼ੀਆਂ ਨੇ ਇੱਕ ਦੂਜੇ ਨਾਲ ਮਿਲੀਭੁਗਤ ਕੀਤੀ ਅਤੇ ਮਨੀ ਲਾਂਡਰਿੰਗ ਅਤੇ ਅਪਰਾਧਿਕ ਵਿਸ਼ਵਾਸ ਦੀ ਉਲੰਘਣਾ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਏਜੀਬੀ ਸ਼ਿਪਯਾਰਡ ਦੇ SBI ਦੇ ਨਾਲ 2,925 ਕਰੋੜ ਰੁਪਏ, ICICI ਬੈਂਕ ਦੇ ਨਾਲ 7,089 ਕਰੋੜ ਰੁਪਏ, IDBI ਬੈਂਕ ਦੇ ਨਾਲ 3,634 ਕਰੋੜ ਰੁਪਏ, ਬੈਂਕ ਆਫ਼ ਬੜੌਦਾ ਦੇ ਨਾਲ 1,614 ਕਰੋੜ ਰੁਪਏ, PNB ਦੇ ਨਾਲ 1,244 ਕਰੋੜ ਰੁਪਏ ਅਤੇ ਇੰਡੀਅਨ ਓਵਰਸੀਜ਼ ਬੈਂਕ ਦੇ ਨਾਲ 1,228 ਕਰੋੜ ਰੁਪਏ ਬਕਾਇਆ ਹਨ। ਇਹ ਵੀ ਪੜ੍ਹੋ: ਕੋਰੋਨਾ ਦੀ ਰਫ਼ਤਾਰ ਥਮੀ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 44,877 ਨਵੇਂ ਕੇਸ ਕਈ ਬੈਂਕਾਂ ਵਲੋਂ ਇੱਕ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਜਿਸ ਵਿੱਚ ਇਹ ਪਾਇਆ ਗਿਆ ਕਿ ਕੰਪਨੀ ਵੱਖ-ਵੱਖ ਸੰਸਥਾਵਾਂ ਨੂੰ ਫੰਡ ਭੇਜ ਕੇ ਬੈਂਕਾਂ ਦੇ ਇੱਕ ਸੰਘ ਨਾਲ ਧੋਖਾ ਕਰ ਰਹੀ ਸੀ। ਸੀਬੀਆਈ ਆਉਣ ਵਾਲੇ ਦਿਨਾਂ ਵਿੱਚ ਏਬੀਜੀ ਸ਼ਿਪਯਾਰਡ ਦੇ ਡਾਇਰੈਕਟਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਏਗੀ ਅਤੇ ਉਨ੍ਹਾਂ ਦੇ ਬਿਆਨ ਦਰਜ ਕਰੇਗੀ। ਇਹ ਵੀ ਖਦਸ਼ੇ ਲਾਏ ਜਾ ਰਹੇ ਨੇ ਕਿ ਏਬੀਜੀ ਗਰੁੱਪ ਦੇ ਡਾਇਰੈਕਟਰਾਂ ਦੀ ਗ੍ਰਿਫ਼ਤਾਰੀ ਦੀ ਵੀ ਸੰਭਾਵਨਾ ਹੈ। -PTC News