Coronavirus Updates: ਭਾਰਤ 'ਚ ਫਿਰ ਵਧੇ ਕੋਰੋਨਾ ਦੇ ਮਾਮਲੇ, 17,092 ਨਵੇਂ ਮਾਮਲੇ ਆਏ ਸਾਹਮਣੇ, 29 ਲੋਕਾਂ ਦੀ ਹੋਈ ਮੌਤ
Coronavirus Updates: ਦੇਸ਼ ਵਿਚ ਫਿਰ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 1,194 ਹੋ ਗਏ ਹਨ, 30 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ 44 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਪਹੁੰਚ ਚੁੱਕੇ ਹਨ ਜਿਸ ਵਿੱਚ 31 ਨੂੰ ਆਕਸੀਜਨ, 10 ਨੂੰ ਆਈਸੀਯੂ ਅਤੇ 3 ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ। ਪਿਛਲੇ 3 ਮਹੀਨਿਆਂ ਵਿੱਚ 4105 ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਜਿਨ੍ਹਾਂ ਵਿੱਚੋਂ 2,930 ਠੀਕ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਪੰਜਾਬ 'ਚ 24 ਘੰਟਿਆਂ ਦੌਰਾਨ 195 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ 40 ਮਾਮਲੇ ਲੁਧਿਆਣਾ ਵਿੱਚ ਪਾਏ ਗਏ। ਬਠਿੰਡਾ ਦੇ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ, ਇੱਥੇ 13.03% ਦੀ ਸਕਾਰਾਤਮਕ ਦਰ ਦੇ ਨਾਲ 37 ਮਰੀਜ਼ ਪਾਏ ਗਏ। ਮੋਹਾਲੀ ਵਿੱਚ ਵੀ 28 ਅਤੇ ਜਲੰਧਰ ਵਿੱਚ 19 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਪੰਜਾਬ ਦੀ ਪੌਜ਼ਟਿਵ ਦਰ 1.54% ਸੀ। ਹੁਣ ਤੱਕ ਪੰਜਾਬ ਵਿੱਚ ਮੋਹਾਲੀ ਅਤੇ ਲੁਧਿਆਣਾ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਸਨ। ਉਂਜ ਹੁਣ ਬਠਿੰਡਾ ਵੀ ਹੌਟਸਪੌਟ ਬਣਨ ਦੀ ਰਾਹ ’ਤੇ ਹੈ। ਮੁਹਾਲੀ ਵਿੱਚ ਇਸ ਸਮੇਂ 338 ਐਕਟਿਵ ਕੇਸ ਹਨ। ਐਕਟਿਵ ਕੇਸ ਲੁਧਿਆਣਾ ਵਿੱਚ 220 ਅਤੇ ਬਠਿੰਡਾ ਵਿੱਚ 122 ਹੋ ਗਏ ਹਨ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਐਕਟਿਵ ਕੇਸ 100 ਤੋਂ ਘੱਟ ਹਨ। ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵਿਸਥਾਰ ਦੇ ਚਰਚੇ, ਨਵੇਂ ਪੰਜ ਮੰਤਰੀ ਹੋਣਗੇ ਸ਼ਾਮਲ ! ਦੇਸ਼ 'ਚ ਪਿਛਲੇ 24 ਘੰਟਿਆਂ 'ਚ 17,092 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 14,566 ਮਰੀਜ਼ ਕੋਰੋਨਾ ਤੋਂ ਠੀਕ ਹੋ ਗਏ ਹਨ ਜਦਕਿ 29 ਲੋਕਾਂ ਦੀ ਮੌਤ ਹੋ ਗਈ। ਜੁਲਾਈ ਦੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ ਨਵੇਂ ਮਾਮਲਿਆਂ 'ਚ 2 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ 16,862 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਕਿ ਬੁੱਧਵਾਰ ਦੇ ਮੁਕਾਬਲੇ 10% ਘੱਟ ਸਨ। ਬੁੱਧਵਾਰ ਨੂੰ 18,819 ਨਵੇਂ ਮਾਮਲੇ ਸਾਹਮਣੇ ਆਏ ਹਨ। ਛੇ ਸੂਬਿਆਂ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿੱਚ ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਪੱਛਮੀ ਬੰਗਾਲ ਅਤੇ ਦਿੱਲੀ ਸ਼ਾਮਲ ਹਨ। ਸਭ ਤੋਂ ਵੱਧ ਮਾਮਲੇ ਕੇਰਲ ਅਤੇ ਮਹਾਰਾਸ਼ਟਰ ਤੋਂ ਆ ਰਹੇ ਹਨ। ਕੇਰਲ-ਮਹਾਰਾਸ਼ਟਰ ਤੋਂ ਬਾਅਦ ਤਾਮਿਲਨਾਡੂ ਵਿੱਚ ਵੀ ਰੋਜ਼ਾਨਾ ਦੋ ਹਜ਼ਾਰ ਤੋਂ ਉਪਰ ਮਾਮਲੇ ਆ ਰਹੇ ਹਨ। -PTC News