Coronavirus Update: ਦੇਸ਼ 'ਚ ਕੋਵਿਡ-19 ਦੇ ਮਾਮਲਿਆਂ 'ਚ 19.6 ਫੀਸਦੀ ਆਈ ਕਮੀ, 206 ਲੋਕਾਂ ਦੀ ਹੋਈ ਮੌਤ
Corona Update Today: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਇਸ ਦੇ ਚਲਦੇ ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ #COVID19 ਦੇ 16,051 ਨਵੇਂ ਕੇਸ, 37,901 ਰਿਕਵਰੀ ਅਤੇ #COVID19 ਕਾਰਨ 206 ਮੌਤਾਂ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਵਾਇਰਸ(Coronavirus) ਦੇ ਕੁੱਲ 16,051 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕੱਲ੍ਹ ਨਾਲੋਂ 19.6 ਫੀਸਦੀ ਘੱਟ ਹਨ। ਇਸ ਨਾਲ ਹੁਣ ਤੱਕ ਦੇਸ਼ ਵਿੱਚ ਕੋਵਿਡ ਸੰਕਰਮਿਤਾਂ ਦੀ ਕੁੱਲ ਗਿਣਤੀ 4 ਕਰੋੜ 28 ਲੱਖ 38 ਹਜ਼ਾਰ 524 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਕਾਰਨ ਕੁੱਲ 206 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਕੋਵਿਡ ਕਾਰਨ ਹੁਣ ਤੱਕ ਕੁੱਲ 5 ਲੱਖ 12 ਹਜ਼ਾਰ 109 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਹੁਣ 2,02,131 ਹੋ ਗਈ ਹੈ। ਐਕਟਿਵ ਕੇਸ ਕੁੱਲ ਇਨਫੈਕਸ਼ਨ ਦਾ 0.47 ਫੀਸਦੀ ਰਹਿ ਗਏ ਹਨ। ਮੌਜੂਦਾ ਸਮੇਂ 'ਚ ਦੇਸ਼ 'ਚ ਰਿਕਵਰੀ ਦਰ ਵਧ ਕੇ 98.33 ਫੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੁੱਲ 37 ਹਜ਼ਾਰ 901 ਮਰੀਜ਼ ਠੀਕ ਹੋਏ ਹਨ, ਜੋ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਨਾਲੋਂ ਦੁੱਗਣੇ ਹਨ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4 ਕਰੋੜ, 21 ਲੱਖ, 24 ਹਜ਼ਾਰ, 284 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਚੁੱਕੇ ਹਨ।
ਦੇਸ਼ 'ਚ ਰੋਜ਼ਾਨਾ ਪੌਜ਼ਟਿਵ ਦਰ ਹੁਣ ਰਿਕਾਰਡ 1.93 ਫੀਸਦੀ 'ਤੇ ਆ ਗਈ ਹੈ, ਜਦਕਿ ਹਫਤਾਵਾਰੀ ਸਕਾਰਾਤਮਕਤਾ ਦਰ ਹੁਣ 2.12 ਫੀਸਦੀ 'ਤੇ ਆ ਗਈ ਹੈ। ਦੇਸ਼ ਵਿੱਚ ਹੁਣ ਤੱਕ (20 ਫਰਵਰੀ ਤੱਕ) ਕੁੱਲ 76.01 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 8,31,087 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
ਇਹ ਵੀ ਪੜ੍ਹੋ:ਮਜੀਠਾ 'ਚ ਵੋਟ ਪਾਉਣ ਪੁੱਜੇ ਬਿਕਰਮ ਸਿੰਘ ਮਜੀਠਾ
-PTC News