ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ    

By  Shanker Badra April 8th 2021 09:36 AM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੀ ਇਕ ਬਹੁਤ ਹੀ ਖਤਰਨਾਕ ਲਹਿਰ ਹੈ। ਕੋਰੋਨਾ ਵਾਇਰਸ ਦੀ ਲਾਗ ਭਾਰਤ ਵਿੱਚ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ।ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਰਿਕਾਰਡ ਇੱਕ ਵਾਰ ਫਿਰ ਤੋੜਿਆ ਗਿਆ ਹੈ।ਪਿਛਲੇ ਸਾਰੇ ਰਿਕਾਰਡਾਂ ਨੂੰ ਤੋੜਦਿਆਂ ਬੁੱਧਵਾਰ ਨੂੰ ਕੋਰੋਨਾ ਦੇ ਸਵਾ ਲੱਖ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 1.26 ਲੱਖ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਹੁਣ ਕਾਰ 'ਚ ਇਕੱਲੇ ਬੈਠੇ ਵਿਅਕਤੀ ਲਈ ਵੀ ਮਾਸਕ ਲਾਜ਼ਮੀ [caption id="attachment_487474" align="aligncenter"]Coronavirus Records break in india maharashtra delhi cases : India logs 126,315 cases in 24 hrs ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ[/caption] ਇਸ ਦੇ ਨਾਲ ਹੀ 24 ਘੰਟਿਆਂ ਵਿਚ ਇਸ ਮਹਾਂਮਾਰੀ ਕਾਰਨ 684 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਪਿਛਲੇ24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 1 ਲੱਖ 26 ਹਜ਼ਾਰ 315 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 1,28,01,785 ਹੋ ਗਈ ਹੈ। ਕੋਰੋਨਾ ਦੇ ਬੁੱਧਵਾਰ ਨੂੰ ਜੋ ਅੰਕੜੇ ਸਾਹਮਣੇ ਆਏ ਹਨ ,ਉਹ ਹੁਣ ਤੱਕ ਦੇ ਸਭ ਤੋਂ ਵੱਧ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 1.15 ਲੱਖ ਨਵੇਂ ਕੇਸ ਮਿਲੇ ਸਨ। [caption id="attachment_487475" align="aligncenter"]Coronavirus Records break in india maharashtra delhi cases : India logs 126,315 cases in 24 hrs ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ[/caption] ਪੂਰਾ ਦੇਸ਼ ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ਵਿਚ ਹੈ ਪਰ ਸਭ ਤੋਂ ਪ੍ਰਭਾਵਤ ਰਾਜ ਮਹਾਰਾਸ਼ਟਰ, ਦਿੱਲੀ, ਛੱਤੀਸਗੜ, ਮੱਧ ਪ੍ਰਦੇਸ਼, ਪੰਜਾਬ ਅਤੇ ਤਾਮਿਲਨਾਡੂ ਹਨ। ਇਸ ਦੌਰਾਨ ਮਹਾਰਾਸ਼ਟਰ ਅਤੇ ਦਿੱਲੀ ਵੀ ਕੋਰੋਨਾ ਕਰਕੇ ਬੁਰਾ ਹਾਲ ਹੈ।  ਪਿਛਲੇ ਦਿਨ ਮਹਾਰਾਸ਼ਟਰ ਵਿਚ 60 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੁੱਲ 59907 ਮਾਮਲੇ ਸਾਹਮਣੇ ਆਏ ਹਨ। ਜੋ ਕਿ ਦੇਸ਼ ਭਰ ਵਿੱਚ ਕੇਸਾਂ ਦਾ ਪੰਜਾਹ ਪ੍ਰਤੀਸ਼ਤ ਹੈ। ਕੋਰੋਨਾ ਮਹਾਰਾਸ਼ਟਰ ਵਿੱਚ ਬੇਕਾਬੂ ਹੈ। [caption id="attachment_487471" align="aligncenter"]Coronavirus Records break in india maharashtra delhi cases : India logs 126,315 cases in 24 hrs ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਕੈਪਟਨ ਸਰਕਾਰ ਨੇ ਲਾਇਆ ਇੱਕ ਹੋਰ ਨਵਾਂ ਟੈਕਸ ਇਥੋਂ ਦੀ ਸਿਹਤ ਪ੍ਰਣਾਲੀ ਵੀ ਪ੍ਰਭਾਵਤ ਹੋ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਸਖ਼ਤ ਪ੍ਰਬੰਧਾਂ ਦਾ ਦਾਅਵਾ ਕਰ ਰਿਹਾ ਹੈ ਪਰ ਰਾਜ ਦੇ ਕਈ ਸ਼ਹਿਰਾਂ ਵਿਚ ਬੈੱਡ ਨਾ ਹੋਣ ਦੀਆਂ ਵੀ ਸ਼ਿਕਾਇਤਾਂ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਹੋਣ ਕਾਰਨ ਸਿਹਤ ਸੇਵਾਵਾਂ ਵਿੱਚ ਸ਼ਾਮਲ ਲੋਕਾਂ ਨੂੰ ਨਿਯੰਤਰਿਤ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਦਿੱਲੀ ਦੀ ਵੀ ਇਹੋ ਸਥਿਤੀ ਹੈ। ਜਿੱਥੇ ਇਕ ਦਿਨ ਵਿਚ ਪੰਜ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਦਿੱਲੀ ਵਿੱਚ 5, 506 ਨਵੇਂ ਕੇਸ ਦਰਜ ਕੀਤੇ ਗਏ ਹਨ। -PTCNews

Related Post