ਚੰਡੀਗੜ੍ਹ 'ਚ ਪੁਲਿਸ ਅਧਿਕਾਰੀਆਂ 'ਤੇ ਕੋਰੋਨਾ ਦਾ ਕਹਿਰ, 732 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ: ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਚੰਡੀਗੜ੍ਹ 'ਚ ਕੋਰੋਨਾ ਦੀ ਰਫ਼ਤਾਰ ਤੇਜ ਹੋ ਰਹੀ ਹੈ। ਇਸ ਵਿਚਕਾਰ ਚੰਡੀਗੜ੍ਹ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਕੋਰੋਨਾ ਦੀ ਲਪੇਟ 'ਚ ਆ ਰਹੇ ਹਨ। ਹੁਣ ਤੱਕ 732 ਪੁਲਿਸ ਮੁਲਾਜ਼ਮ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਸ ਵਿੱਚ 1 ਡੀਐਸਪੀ, 13 ਇੰਸਪੈਕਟਰ, 13 ਸਬ ਇੰਸਪੈਕਟਰ ਵੀ ਸ਼ਾਮਲ ਹਨ। ਕਈ ਥਾਣਿਆਂ ਦੇ ਐਸਐਚਓ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਕੋਰੋਨਾ ਪਾਜ਼ੀਟਿਵ ਆਏ ਹਨ। ਸੋਮਵਾਰ ਨੂੰ ਧਰਮਪਾਲ ਨੇ ਅਧਿਕਾਰੀਆਂ ਨਾਲ ਸੈਕਟਰ 16 ਦੇ ਹਸਪਤਾਲ ਦਾ ਦੌਰਾ ਕੀਤਾ। ਪ੍ਰਸ਼ਾਸਨ ਦੇ ਕਈ ਹੋਰ ਅਧਿਕਾਰੀ ਵੀ ਕੋਰੋਨਾ ਦੀ ਲਪੇਟ ਵਿੱਚ ਹਨ। ਗੌਰਤਲਬ ਹੈ ਕਿ ਜੇਕਰ ਸੋਮਵਾਰ ਦੀ ਗੱਲ ਕਰੀਏ 'ਤੇ ਚੰਡੀਗੜ੍ਹ ਵਿਚ ਕੋਰੋਨਾ ਦੇ ਸਿਰਫ 864 ਮਾਮਲੇ ਸਾਹਮਣੇ ਆਏ। ਸਕਾਰਾਤਮਕਤਾ ਦਰ ਵੀ ਘੱਟ ਕੇ 21.42 ਪ੍ਰਤੀਸ਼ਤ 'ਤੇ ਆ ਗਈ, ਜਦੋਂ ਕਿ 16 ਜਨਵਰੀ ਨੂੰ 1358 ਮਾਮਲੇ ਸਾਹਮਣੇ ਆਏ। ਸੋਮਵਾਰ ਨੂੰ ਚੰਡੀਗੜ੍ਹ ਵਿੱਚ ਦੋ ਦੀ ਮੌਤ ਹੋ ਗਈ। ਇਕ ਮਰੀਜ਼ ਸੈਕਟਰ 49 ਦੀ 65 ਸਾਲ ਦੀ ਸੀ ਅਤੇ ਦੂਜਾ ਮਲੋਆ ਦੀ 63 ਸਾਲਾ ਔਰਤ ਸੀ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਫ਼ਿਰੋਜ਼ਪੁਰ-3, ਫਤਿਹਗੜ੍ਹ ਸਾਹਿਬ-1, ਗੁਰਦਾਸਪੁਰ-1, ਹੁਸ਼ਿਆਰਪੁਰ-2, ਜਲੰਧਰ-2, ਲੁਧਿਆਣਾ-3, ਪਟਿਆਲਾ-7, ਸੰਗਰੂਰ-1, SAS ਨਗਰ-5, ਅਤੇ ਤਰਨ ਤਾਰਨ-1 ਦੀ ਮੌਤ ਹੋਈ ਹੈ।ਇਸ ਵਿਚਾਲੇ ਚੰਗੀ ਖ਼ਬਰ ਇਹ ਹੈ ਕਿ 5912 ਕੋਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਕੋਰੋਨਾ ਕਾਰਨ ਪੰਜਾਬ ਵਿੱਚ 33 ਮਰੀਜ਼ ਗੰਭੀਰ ਹੋਣ ਕਾਰਨ ICU 'ਚ ਹਨ ਅਤੇ 9 ਹੋਰ ਵੈਂਟੀਲੇਟਰ 'ਤੇ ਹਨ। ਪੰਜਾਬ 'ਚ ਹੁਣ ਤੱਕ ਕੋਰੋਨਾ ਨਾਲ 676947 ਮਰੀਜ਼ ਸੰਕਰਮਿਤ ਹੋ ਚੁੱਕੇ ਹਨ।ਜਦਕਿ 16817 ਕੋਰੋਨਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ 'ਚ ਕੋਰੋਨਾ ਦੇ 6641 ਨਵੇਂ ਮਾਮਲੇ ਆਏ ਸਾਹਮਣੇ, ਇਕ ਦਿਨ 'ਚ 26 ਨੇ ਤੋੜਿਆ ਦਮ ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ -PTC News