Corona Update:ਦੇਸ਼ 'ਚ 3,47,254 ਨਵੇਂ ਕੇਸ, 703 ਮਰੀਜ਼ਾਂ ਨੇ ਤੋੜਿਆ ਦਮ
ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਉੱਥੇ ਹੀ ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵੱਧ ਜਾ ਰਿਹਾ ਹੈ। ਦੇਸ਼ 'ਚ ਪਿੱਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3,47,254 ਨਵੇਂ ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਇਹ ਅੰਕੜਾ ਪਿੱਛਲੇ ਦਿਨ ਨਾਲੋਂ 29,722 ਵੱਧ ਹੈ। ਇਸਦੇ ਨਾਲ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 2,51,777 ਹੋਇਆ ਹੈ। ਜਦੋਂ ਕਿ 703 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਬੀਤੀ ਦਿਨੀ ਭਾਰਤ ਵਿੱਚ 3.17 ਲੱਖ ਲੋਕ ਸੰਕਰਮਣ ਪਾਏ ਗਏ ਸਨ ਅਤੇ 491 ਲੋਕਾਂ ਦੀ ਮੌਤ ਹੋਈ ਸੀ। ਇਸਦੇ ਨਾਲ ਜੀ ਦੇਸ਼ 'ਚ ਹੁਣ ਤੱਕ 9,692 ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ। ਜੋ ਕਿ ਬੀਤੇ ਦਿਨ ਨਾਲੋਂ 4.36% ਵੱਧ ਹੈ। ਜਿਕਰਯੋਗ ਹੈ ਕਿ 17 ਜਨਵਰੀ ਨੂੰ ਦੇਸ਼ ਵਿੱਚ 310 ਮੌਤਾਂ ਹੋਈਆਂ ਸਨ। ਇਸ ਦੇ ਨਾਲ ਹੀ 4 ਦਿਨ ਬਾਅਦ ਵੀਰਵਾਰ ਨੂੰ ਇਹ ਅੰਕੜਾ 2 ਗੁਣਾ ਵੱਧ ਰਿਹਾ ਹੈ। ਮੌਜੂਦਾ ਦੇਸ਼ ਵਿੱਚ 20,18,825 ਐਕਟਿਵ ਕੇਸ ਹਨ। ਤੀਜੀ ਲਹਿਰ 'ਚ ਪਹਿਲੀ ਵਾਰ ਐਕਟਿਵ ਕੇਸ 20 ਲੱਖ ਨੂੰ ਪਾਰ ਕਰ ਗਏ ਹਨ। ਇਸਦੇ ਨਾਲ ਦੇਸ਼ 'ਚ ਰੋਜ਼ਾਨਾ ਸਕਾਰਾਤਮਕਤਾ ਦਰ 17.94% ਹੈ। ਇਹ ਵੀ ਪੜ੍ਹੋ:ਡਰੱਗ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੇ ਹਾਈਕੋਰਟ 'ਚ ਦਿੱਤੀ ਅਰਜ਼ੀ, ਕਹੀ ਇਹ ਵੱਡੀ -PTC News