ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਇੱਕ ਵਾਰ ਫਿਰ ਵਧੀ, 181 ਐਕਟਿਵ ਕੇਸ

By  Riya Bawa April 30th 2022 08:48 AM

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਜੇਕਰ ਪੰਜਾਬ ਦੀ ਗੱਲ ਕਰੀਏ 'ਤੇ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। ਸ਼ੁੱਕਰਵਾਰ ਨੂੰ 29 ਨਵੇਂ ਮਰੀਜ਼ ਮਿਲੇ ਹਨ ਜਿਸ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 181 ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਜਲੰਧਰ ਅਤੇ ਲੁਧਿਆਣਾ ਤੋਂ ਬਾਅਦ ਹੁਣ ਹੁਸ਼ਿਆਰਪੁਰ ਅਤੇ ਮਾਨਸਾ ਵਰਗੇ ਛੋਟੇ ਸ਼ਹਿਰਾਂ 'ਚ ਵੀ ਮਰੀਜ਼ ਆਉਣ ਲੱਗੇ ਹਨ ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਕੋਰੋਨਾ ਦੀ ਰਫਤਾਰ ਵਧ ਸਕਦੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,303 ਨਵੇਂ ਕੇਸ ਆਏ, 39 ਮੌਤਾਂ ਹੋਈਆਂ ਹੁਣ ਤੱਕ ਇੱਥੇ ਕੋਈ ਮਰੀਜ਼ ਨਹੀਂ ਆਇਆ। ਅਪ੍ਰੈਲ ਦੇ 29 ਦਿਨਾਂ ਵਿੱਚ 476 ਮਰੀਜ਼ ਪਾਏ ਗਏ ਹਨ ਜਿਨ੍ਹਾਂ ਵਿਚੋਂ 4 ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਟੈਸਟਿੰਗ ਵਧਾ ਕੇ 10 ਹਜ਼ਾਰ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ 10948 ਸੈਂਪਲ ਲੈ ਕੇ 10866 ਟੈਸਟ ਕੀਤੇ ਗਏ। ਸ਼ੁੱਕਰਵਾਰ ਨੂੰ, ਪੰਜਾਬ ਵਿੱਚ 29 ਮਰੀਜ਼ ਪਾਏ ਜਾਣ 'ਤੇ ਸਕਾਰਾਤਮਕਤਾ ਦਰ 0.27% ਸੀ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,303 ਨਵੇਂ ਕੇਸ ਆਏ, 39 ਮੌਤਾਂ ਹੋਈਆਂ ਇਹ ਵੀ ਪੜ੍ਹੋ;ਦਿੱਲੀ 'ਚ 12 ਸਾਲ ਬਾਅਦ ਅਪ੍ਰੈਲ ਮਹੀਨੇ ਦਾ ਸਭ ਤੋਂ ਗਰਮ ਦਿਨ, ਗੁਰੂਗ੍ਰਾਮ 'ਚ ਤਾਪਮਾਨ 45 ਡਿਗਰੀ ਤੋਂ ਪਾਰ ਸਭ ਤੋਂ ਵੱਧ 5 ਮਰੀਜ਼ ਹੁਸ਼ਿਆਰਪੁਰ ਵਿੱਚ ਪਾਏ ਗਏ। ਇਸ ਤੋਂ ਬਾਅਦ ਫਰੀਦਕੋਟ, ਲੁਧਿਆਣਾ ਅਤੇ ਮੋਹਾਲੀ ਵਿੱਚ 4-4 ਮਰੀਜ਼ ਪਾਏ ਗਏ। ਬਠਿੰਡਾ ਅਤੇ ਕਪੂਰਥਲਾ ਵਿੱਚ 3-3 ਮਰੀਜ਼ ਪਾਏ ਗਏ। ਜਲੰਧਰ 'ਚ ਵੀ 2 ਪਾਜ਼ੇਟਿਵ ਮਰੀਜ਼ ਮਿਲੇ ਹਨ। ਇਨ੍ਹਾਂ ਤੋਂ ਇਲਾਵਾ ਗੁਰਦਾਸਪੁਰ, ਮਾਨਸਾ, ਪਠਾਨਕੋਟ, ਪਟਿਆਲਾ ਵਿੱਚ ਵੀ ਕੋਰੋਨਾ ਦੇ 1-1 ਮਰੀਜ਼ ਪਾਏ ਗਏ ਹਨ। ਛੋਟੇ ਕਸਬਿਆਂ 'ਚ ਮਰੀਜ਼ਾਂ ਦੀ ਗਿਣਤੀ ਭਾਵੇਂ ਘੱਟ ਹੋਵੇ ਪਰ ਕੋਰੋਨਾ ਦੇ ਦਾਖਲੇ ਨੂੰ ਲੈ ਕੇ ਸਿਹਤ ਵਿਭਾਗ ਚੌਕਸ ਹੋ ਗਿਆ ਹੈ। corona virus corona virus update, india covid update, corona vaccination ਦੱਸਣਯੋਗ ਹੈ ਕਿ ਬੀਤੇ ਦਿਨੀ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 3303 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਕੱਲ੍ਹ ਨਾਲੋਂ 12.8 ਫੀਸਦੀ ਵੱਧ ਹੈ। ਇਸ ਦੇ ਨਾਲ, ਦੇਸ਼ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 4 ਕਰੋੜ 30 ਲੱਖ, 68 ਹਜ਼ਾਰ 799 ਹੋ ਗਈ ਹੈ। -PTC News

Related Post