ਹੁਸ਼ਿਆਰਪੁਰ ਨਾਲ ਸਬੰਧਿਤ ਕੋਰੋਨਾ ਪੀੜਿਤ ਮਰੀਜ਼ ਦੀ ਮੌਤ, ਪੰਜਾਬ 'ਚ ਕੋਰੋਨਾ ਦੇ 1232 ਮਾਮਲਿਆਂ ਦੀ ਪੁਸ਼ਟੀ

By  Shanker Badra May 4th 2020 08:48 PM

ਹੁਸ਼ਿਆਰਪੁਰ ਨਾਲ ਸਬੰਧਿਤ ਕੋਰੋਨਾ ਪੀੜਿਤ ਮਰੀਜ਼ ਦੀ ਮੌਤ, ਪੰਜਾਬ 'ਚ ਕੋਰੋਨਾ ਦੇ 1232 ਮਾਮਲਿਆਂ ਦੀ ਪੁਸ਼ਟੀ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ।ਇਸ ਦਾ ਮੁੱਖ ਕਾਰਨ ਜਿਹੜੇ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਆਏ ਹਨ,ਉਨ੍ਹਾਂ 'ਚੋਂ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ। ਜਾਣਕਾਰੀ ਅਨੁਸਾਰ ਪੂਰੀ ਦੁਨੀਆ 'ਚ ਫੈਲੇ ਕੋਰੋਨਾ ਦੇ ਕਾਰਨ ਅੱਜ ਹੁਸ਼ਿਆਰਪੁਰ ਜ਼ਿਲ੍ਹੇ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਨਾਲ ਸਬੰਧਿਤ ਕੋਰੋਨਾ ਪੀੜਿਤ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਮਰੀਜ਼ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਿਲ ਸੀ ਅਤੇਪਰਸੋਂ ਗੰਭੀਰ ਹਾਲਤ 'ਚ ਅੰਮ੍ਰਿਤਸਰ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ 'ਚ 'ਕੋਰੋਨਾ' ਕਾਰਨ ਚਾਰ ਮੌਤਾਂਹੋਈਆਂ ਸਨ। ਇਸ ਦੇ ਇਲਾਵਾ ਅੱਜ ਸੰਗਰੂਰ ਤੋਂ 52,ਤਰਨ ਤਾਰਨ - 26 , ਬਰਨਾਲਾ -15 ,ਗੁਰਦਾਸਪੁਰ- 06 ,ਫਿਰੋਜ਼ਪੁਰ - 13 , ਜਲੰਧਰ -4 , ਬਠਿੰਡਾ -1 ,ਫਰੀਦਕੋਟ – 12 , ਮਾਨਸਾ – 01, ਪਠਾਨਕੋਟ – 02 ਮਾਮਲੇ ਸਾਹਮਣੇ ਆਏ ਹਨ। ਸੰਗਰੂਰ ‘ਚ ਅੱਜ ਇਕੱਠੇ ਕੋਰੋਨਾ ਦੇ 52 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸੰਗਰੂਰ ‘ਚ ਸੋਮਵਾਰ ਨੂੰ ਆਈ 154 ਸੈਂਪਲਾਂ ਦੀ ਰਿਪੋਰਟ ‘ਚੋਂ 52 ਪਾਜ਼ੀਟਿਵ ਪਾਏ ਗਏ ਹਨ ਜਦਕਿ 300 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹੇ ‘ਚ ਇਸ ਤੋਂ ਪਹਿਲਾਂ 11 ਕੋਰੋਨਾ ਪਾਜ਼ੇਟਿਵ ਕੇਸ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਦੇ ਕੁੱਲ 63 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਇਨ੍ਹਾਂ ਵਿਚੋਂ 3 ਵਿਅਕਤੀ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਫਿਰੋਜ਼ਪੁਰ 'ਚ ਅੱਜ ਕੋਰੋਨਾ ਪਾਜ਼ੀਟਿਵ ਦੇ 13 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਫਿਰੋਜ਼ਪੁਰ 'ਚ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਜਿਸ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਠੀਕ ਹੋ ਕੇ ਘਰ ਵਾਪਸ ਚਲਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਜ਼ੀਟਿਵ ਪਾਏ ਗਏ ਮਰੀਜਾਂ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਸਭ ਦੀ ਹਾਲਤ ਸਥਿਰ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1232 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 218 , ਜਲੰਧਰ – 128, ਲੁਧਿਆਣਾ – 110, ਮੋਹਾਲੀ – 95 ,ਹੁਸ਼ਿਆਰਪੁਰ – 88 , ਪਟਿਆਲਾ – 86, ਨਵਾਂਸ਼ਹਿਰ – 85 , ਸੰਗਰੂਰ – 63 ,ਸ੍ਰੀ ਮੁਕਤਸਰ ਸਾਹਿਬ – 49 ,ਫਿਰੋਜ਼ਪੁਰ - 42 ,ਤਰਨ ਤਾਰਨ -40 ,ਗੁਰਦਾਸਪੁਰ- 36 ,ਬਠਿੰਡਾ -36 , ਮੋਗਾ – 28 , ਪਠਾਨਕੋਟ – 27 , ਬਰਨਾਲਾ -19 , ਫਰੀਦਕੋਟ – 18 , ਮਾਨਸਾ – 17,  ਫਤਿਹਗੜ੍ਹ ਸਾਹਿਬ – 16 ,ਰੋਪੜ – 14 , ਕਪੂਰਥਲਾ – 13 , ਫਾਜ਼ਿਲਕਾ - 4 ,ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 24 ਮੌਤਾਂ ਹੋ ਚੁੱਕੀਆਂ ਹਨ ਅਤੇ 128 ਮਰੀਜ਼ ਠੀਕ ਹੋ ਚੁੱਕੇ ਹਨ। -PTCNews

Related Post