ਕੋਰੋਨਾ ਦਾ ਕਹਿਰ, ਗਾਜ਼ੀਆਬਾਦ-ਨੋਇਡਾ ਦੇ 25 ਸਕੂਲਾਂ ਆਏ ਲਪੇਟ 'ਚ, 200 ਦੇ ਕਰੀਬ ਬੱਚੇ ਪੌਜ਼ੀਟਿਵ

By  Pardeep Singh April 20th 2022 07:08 AM

ਨਵੀਂ ਦਿੱਲੀ:ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਕੋਰੋਨਾ ਵਾਇਰਸ ਫਿਰ ਤੋਂ ਜ਼ੋਰ ਫੜਦਾ ਜਾ ਰਿਹਾ ਹੈ। ਹਾਲਾਂਕਿ ਇਸ ਵਾਰ ਵਾਇਰਸ ਦਾ ਅਸਰ ਬੱਚਿਆਂ 'ਤੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।  ਗਾਜ਼ੀਆਬਾਦ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 20 ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਐਕਟਿਵ ਕੇਸਾਂ ਦੀ ਗਿਣਤੀ 150 ਦੇ ਕਰੀਬ ਹੋ ਗਈ ਹੈ। ਇਸ ਦੇ ਨਾਲ ਹੀ ਗੁਆਂਢੀ ਜ਼ਿਲ੍ਹੇ ਗੌਤਮ ਬੁੱਧ ਨਗਰ ਵਿੱਚ 24 ਘੰਟਿਆਂ ਵਿੱਚ 107 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਇੱਥੇ ਐਕਟਿਵ ਕੇਸਾਂ ਦੀ ਗਿਣਤੀ 441 ਹੋ ਗਈ ਹੈ।  ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗਿਣਤੀ 162 ਤੱਕ ਪਹੁੰਚ ਗਈ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ 25 ਤੋਂ ਵੱਧ ਸਕੂਲਾਂ ਵਿੱਚ ਕੋਰੋਨਾ ਫੈਲ ਚੁੱਕਾ ਹੈ।  ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ। ਗਾਜ਼ੀਆਬਾਦ ਦੇ ਡੀਐਮ ਰਾਕੇਸ਼ ਕੁਮਾਰ ਸਿੰਘ ਨੇ 18 ਅਪ੍ਰੈਲ ਦੀ ਰਾਤ ਨੂੰ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਸਾਰੇ ਜਨਤਕ ਸਥਾਨਾਂ, ਸਰਕਾਰੀ ਅਤੇ ਨਿੱਜੀ ਦਫਤਰਾਂ, ਅਦਾਲਤਾਂ ਅਤੇ ਸਕੂਲਾਂ ਵਿੱਚ ਮਾਸਕ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੀ ਪਬਲਿਕ ਐਡਰੈਸ ਪ੍ਰਣਾਲੀ ਨੂੰ ਮੁੜ ਪ੍ਰਭਾਵੀ ਬਣਾਇਆ ਜਾਵੇ। ਤੁਹਾਨੂੰ ਦੱਸ ਦੇਈਏ ਕਿ ਪਬਲਿਕ ਐਡਰੈਸ ਸਿਸਟਮ ਤਹਿਤ ਸ਼ਹਿਰ ਵਿੱਚ ਹਰ ਜਗ੍ਹਾ ਲਾਊਡ ਸਪੀਕਰ ਲਗਾਏ ਜਾਂਦੇ ਹਨ, ਜਿਨ੍ਹਾਂ ਨੂੰ ਇੱਕ ਥਾਂ ਤੋਂ ਕੰਟਰੋਲ ਕੀਤਾ ਜਾਂਦਾ ਹੈ, ਤਾਂ ਜੋ ਜਨਤਾ ਨੂੰ ਇੱਕ ਵਾਰ ਕੁਝ ਵੀ ਕਿਹਾ ਜਾ ਸਕੇ। ਡੀਐਮ ਨੇ ਇਹ ਵੀ ਕਿਹਾ ਹੈ ਕਿ ਮੁਹਿੰਮ ਚਲਾ ਕੇ ਰਹਿ ਗਏ ਲੋਕਾਂ ਦਾ ਟੀਕਾਕਰਨ ਕੀਤਾ ਜਾਵੇ। ਗਾਜ਼ੀਆਬਾਦ ਤੋਂ ਇਲਾਵਾ ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਬਾਗਪਤ, ਮੇਰਠ, ਹਾਪੁੜ ਅਤੇ ਲਖਨਊ ਵਿੱਚ ਵੀ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਮਾਸਕ ਪਹਿਣਨਾ, ਦੋ ਗਜ਼ ਦੀ ਦੂਰੀ ਅਤੇ ਵੈਕਸੀਨ ਲਗਾਈ ਲਾਜ਼ਮੀ ਕੀਤੀ ਗਈ ਹੈ।ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਵਾਰ ਕੋਰੋਨਾ ਦਾ ਅਟੈਕ ਬੱਚਿਆਂ ਉੱਤੇ ਪੈ ਰਿਹਾ ਹੈ। ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ 15 ਦਿਨਾਂ 'ਚ ਬਕਾਇਆ ਬਿਜਲੀ ਬਿੱਲਾਂ ਦੀ ਵਸੂਲੀ ਦੇ ਹੁਕਮ, ਡਿਫਾਲਟਰਾਂ ਦੀ ਸੂਚੀ ਤਲਬ -PTC News

Related Post