ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 118 ਲੋਕਾਂ ਦੀ ਮੌਤ

By  Pardeep Singh February 28th 2022 10:35 AM

ਚੰਡੀਗੜ੍ਹ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੇ ਮਾਮਲਿਆ ਨੂੰ ਠੱਲ ਪਈ ਹੈ। ਉਥੇ ਹੀ ਪੌਜ਼ੀਟਿਵ ਕੇਸ ਦੀ ਗਿਣਤੀ ਦਿਨੋਂ ਦਿਨ ਘੱਟ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 7772 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ  118 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ,  ਜਾਣੋ 24 ਘੰਟਿਆਂ 'ਚ ਕੋਰੋਨਾ ਦਾ ਹਾਲ ਕੋਰੋਨਾ ਦੇ ਸਿਹਤ 16189 ਮਰੀਜ਼ ਠੀਕ ਹੋ ਗਏ ਹਨ। ਉਥੇ ਹੀ ਸ਼ਨੀਵਾਰ ਨੂੰ 20439 ਮਰੀਜ਼ ਠੀਕ ਹੋਏ। ਲਗਾਤਾਰ 21 ਦਿਨਾਂ ਤੋਂ ਕੋਰੋਨਾ ਦੇ ਮਾਮਲੇ ਇੱਕ ਲੱਖ ਤੋਂ ਵੀ ਘੱਟ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਕਾਰਾਤਮਕਤਾ ਦਰ ਹੁਣ 0.26 ਹੈ। ਜਦਕਿ ਰਿਕਵਰੀ ਰੇਟ 98.54% ਤੱਕ ਪਹੁੰਚ ਗਿਆ ਹੈ। ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ,  ਜਾਣੋ 24 ਘੰਟਿਆਂ 'ਚ ਕੋਰੋਨਾ ਦਾ ਹਾਲ ਪੰਜਾਬ ਵਿੱਚ ਕੋਰੋਨਾ ਲੈ ਕੇ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਸਿਰਫ਼ 71 ਕੇਸ ਸਾਹਮਣੇ ਆਏ ਹਨ। ਉੱਥੇ ਹੀ ਕੋਰੋਨਾ ਨਾਲ ਕਿਸੇ ਮਰੀਜ਼ ਦੀ ਕੋਈ ਮੌਤ ਨਹੀਂ ਹੋਈ। ਪਿਛਲੇ 24 ਘੰਟਿਆਂ ਵਿੱਚ 125 ਮਰੀਜ਼ ਸਿਹਤਯਾਬ ਹੋ ਗਏ ਹਨ। ਪੰਜਾਬ ਵਿੱਚ ਚੰਗੀ ਖ਼ਬਰ ਹੈ ਕਿ ਪਿਛਲੇ 24 ਘੰਟਿਆ ਵਿੱਚ ਨਾ ਹੀ ਕਿਸੇ ਦੀ ਕੋਰੋਨਾ ਨਾਲ ਮੌਤ ਹੋਈ ਅਤੇ ਨਾ ਹੀ ਕੋਈ ਮਰੀਜ਼ ਆਈਸੀਯੂ ਵਿੱਚ ਹੈ। ਕੋਰੋਨਾ ਵਾਇਰਸ ਦਾ ਪ੍ਰਕੋਪ ਖਤਮ ਹੁੰਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ ਵਿੱਚ 71 ਮਰੀਜ਼ ਸਾਹਮਣੇ ਆਏ ਹਨ । ਕੋਰੋਨਾ ਦੇ ਮਰੀਜ਼ ਲੁਧਿਆਣਾ ਤੋਂ 11, ਫਾਜਿਲਕਾ ਤੇ ਹੁਸ਼ਿਆਰਪੁਰ ਤੋਂ 8, ਮੋਹਾਲੀ ਤੋਂ 7, ਬਠਿੰਡਾ, ਜਲੰਧਰ ਅਤੇ ਪਟਿਆਲਾ ਤੋਂ 5, ਅੰਮ੍ਰਿਤਸਰ ਤੋਂ 4, ਕਪੂਰਥਲਾ ਅਤੇ ਪਠਾਨਕੋਟ ਤੋਂ 3 ਕੇਸ, ਬਰਨਾਲਾ, ਫਰੀਦਕੋਟ ਅਤੇ ਫਿਰੋਜ਼ਪੁਰ, ਮਾਨਸਾ ਅਤੇ ਮੁਕਤਸਰ ਤੋਂ 2 ਕੇਸ, ਰੋਪੜ ਅਤੇ ਨਵਾਂਸ਼ਹਿਰ ਤੋਂ 1 ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ 729 ਹੈ ਉੱਥੇ ਹੀ ਮਰੀਜ਼ ਹਰ ਰੋਜ਼ ਸਿਹਤਯਾਬ ਹੋ ਕੇ ਘਰ ਜਾ ਰਹੇ ਹਨ। ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ,  ਜਾਣੋ 24 ਘੰਟਿਆਂ 'ਚ ਕੋਰੋਨਾ ਦਾ ਹਾਲ ਇਹ ਵੀ ਪੜ੍ਹੋ:Russia-Ukraine War 5th Day: ਬੇਲਾਰੂਸ ਸਰਹੱਦ 'ਤੇ ਦੋਵੇਂ ਦੇਸ਼ਾਂ ਦੀ ਹੋਵੇਗੀ ਗੱਲਬਾਤ -PTC News

Related Post