ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਹੋਈ ਤੇਜ਼, 7792 ਨਵੇਂ ਕੇਸ, 28 ਮੌਤਾਂ

By  Pardeep Singh January 22nd 2022 08:38 AM

ਚੰਡੀਗੜ੍ਹ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਉੱਥੇ ਹੀ ਦੇਸ਼ ਵਿੱਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7792 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਨਾਲ ਮਾਰਨ ਵਾਲਿਆਂ ਦੀ ਗਿਣਤੀ 28 ਹੈ। ਕੋਰੋਨਾ ਨਾਲ ਮਾਰਨ ਵਾਲੇ ਅੰਮ੍ਰਿਤਸਰ ਤੋਂ 4, ਫਰੀਦਕੋਟ ਤੋਂ 2, ਫਿਰੋਜ਼ਪੁਰ, ਬਠਿੰਡਾ, ਹੁਸ਼ਿਆਰਪੁਰ ਅਤੇ ਪਾਠਨਕੋਟ ਤੋਂ ਇਕ-ਇਕ ਮਰੀਜ਼, ਗੁਰਦਾਸਪੁਰ ਤੋਂ 3, ਲੁਧਿਆਣਾ ਤੋਂ 5, ਪਟਿਆਲਾ ਤੋਂ 3 ਸੰਗਰੂਰ ਤੋਂ 2 ਅਤੇ ਮੋਹਾਲੀ ਤੋਂ 2 ਮਰੀਜ਼ਾਂ ਦੀ ਮੌਤ ਹੋਈ ਹੈ। ਪੰਜਾਬ ਭਰ ਵਿਚੋਂ ਮੋਹਾਲੀ ਵਿੱਚ ਸਭ ਤੋਂ ਵਧੇਰੇ ਕੋਰੋਨਾ ਪੌਜ਼ੀਟਿਵਿਟੀ ਦਰ 47.28 ਫੀਸਦੀ ਦਰਜ ਕੀਤੀ ਗਈ ਹੈ। ਉੱਥੇ ਹੀ ਦੂਜੇ ਨੰਬਰ ਤੇ ਬਠਿੰਡਾ ਵਿੱਚ 34.04 ਫੀਸਦੀ ਦਰ ਦਰਜ ਕੀਤੀ ਗਈ ਹੈ। Covid surge continues; 41,668 more test Covid positive in this state ਕੋਰੋਨਾ ਵਾਇਰਸ ਦੇ ਕੇਸ ਮੋਹਾਲੀ ਵਿੱਚ 1313, ਲੁਧਿਆਣਾ ਵਿੱਚ 1265, ਜਲੰਧਰ ਵਿੱਚ 737, ਹੁਸ਼ਿਆਰਪੁਰ ਵਿੱਚ 573, ਬਠਿੰਡਾ ਵਿੱਚ 511, ਅੰਮ੍ਰਿਤਸਰ ਵਿੱਚ 487 , ਪਟਿਆਲਾ ਵਿੱਚ 381, ਰੋਪੜ ਵਿੱਚ 257, ਸ੍ਰੀ ਮੁਕਤਸਰ ਸਾਹਿਬ ਵਿੱਚ 243, ਫਿਰੋਜ਼ਪੁਰ ਵਿੱਚ 241, ਤਰਨਤਾਰਨ ਵਿੱਚ 225, ਕਪੂਰਥਲਾ ਵਿੱਚ 224,ਗੁਰਦਾਸਪੁਰ ਵਿੱਚ 213, ਪਠਾਨਕੋਟ ਵਿੱਚ 173, ਫਾਜ਼ਿਲਕਾ ਵਿੱਚ 157, ਸ੍ਰੀ ਫਤਿਹਗੜ੍ਹ ਸਾਹਿਬ ਵਿੱਚ 157, ਫਰੀਦਕੋਟ ਵਿੱਚ 154, ਸੰਗਰੂਰ ਵਿੱਚ 113, ਨਵਾਂ ਸ਼ਹਿਰ ਵਿੱਚ 102, ਮਾਨਸਾ ਵਿੱਚ 98, ਮੋਗਾ ਵਿੱਚ 91,ਅਤੇ ਬਰਨਾਲਾ ਵਿੱਚ ਕੋਰੋਨਾ ਦੇ 77 ਕੇਸ ਸਾਹਮਣੇ ਆਏ ਹਨ। ਬੀਤੇ ਦਿਨੀ ਦੇਸ਼ ਵਿੱਚ ਕੋਰੋਨਾ ਦੇ 3,47,254 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸਦੇ ਨਾਲ ਹੀ ਰਿਕਵਰੀ ਕਰਨ ਵਾਲਿਆਂ ਦੀ ਗਿਣਤੀ 2,51,777 ਹੈ ਜਦੋਂ ਕਿ ਦੇਸ਼ ਭਰ ਵਿੱਚ ਮਾਰਨ ਵਾਲੇ ਮਰੀਜ਼ਾਂ ਦੀ ਗਿਣਤੀ 703 ਦਰਜ ਕੀਤੀ ਗਈ ਸੀ। ਇਹ ਵੀ ਪੜ੍ਹੋ:ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਦਾ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ -PTC News

Related Post