ਸ਼ਗਨ ਸਮੇਂ ਫਲਾਂ ਨੂੰ ਲੈ ਕੇ ਹੋਇਆ ਵਿਵਾਦ, ਲੜਕੀ ਨੇ ਐਨ ਮੌਕੇ 'ਤੇ ਵਿਆਹ ਤੋਂ ਕੀਤਾ ਇਨਕਾਰ

By  Ravinder Singh May 11th 2022 11:05 AM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਕ ਕਸਬੇ ਵਿੱਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ। ਜਿਥੇ ਸ਼ਗਨ ਸਮੇਂ ਗਲ਼ੇ-ਸੜੇ ਫਲ ਵਰਤਣ ਉਤੇ ਲੜਕੇ ਵਾਲਿਆਂ ਨੇ ਫਲਾਂ ਟੋਕਰਾ ਵਾਪਸ ਕਰ ਦਿੱਤਾ ਤਾਂ ਲੜਕੀ ਵਾਲਿਆਂ ਤੇ ਲੜਕੀ ਨੇ ਤੁਰੰਤ ਵਿਆਹ ਤੋਂ ਇਨਕਾਰ ਕਰ ਦਿੱਤਾ। ਦੋਵੇਂ ਪਰਿਵਾਰਾਂ ਵੱਲੋਂ ਵਿਆਹ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਸ਼ਗਨ ਸਮੇਂ ਫਲਾਂ ਨੂੰ ਲੈ ਕੇ ਹੋਇਆ ਵਿਵਾਦ, ਲੜਕੀ ਨੇ ਐਨ ਮੌਕੇ 'ਤੇ ਵਿਆਹ ਤੋਂ ਕੀਤਾ ਇਨਕਾਰਅੰਮ੍ਰਿਤਸਰ ਦੇ ਘਨੁਪੁਰ ਕਾਲੇ ਵਿਖੇ ਸਤਨਾਮ ਦਾ ਵਿਆਹ ਜੋੜਾ ਫਾਟਕ ਸਥਿਤ ਕੁੜੀ ਨਾਲ 10 ਤਾਰੀਕ ਨੂੰ ਵਿਆਹ ਹੋਣਾ ਸੀ ਪਰ ਐਨ ਮੌਕੇ ਉਤੇ ਲੜਕੀ ਨੇ ਪਰਿਵਾਰਕ ਮੈਂਬਰਾਂ ਨੂੰ ਸੰਦੇਸ਼ ਭੇਜ ਦਿੱਤਾ ਕਿ ਇਹ ਵਿਆਹ ਨਹੀਂ ਹੋ ਸਕਦਾ ਹੈ। ਇਸ ਇਕ ਸੰਦੇਸ਼ ਨਾਲ ਹੀ ਸਾਰੀਆਂ ਖ਼ੁਸ਼ੀਆਂ ਗਮ ਵਿੱਚ ਬਦਲ ਗਈਆਂ। ਸ਼ਗਨ ਸਮੇਂ ਫਲਾਂ ਨੂੰ ਲੈ ਕੇ ਹੋਇਆ ਵਿਵਾਦ, ਲੜਕੀ ਨੇ ਐਨ ਮੌਕੇ 'ਤੇ ਵਿਆਹ ਤੋਂ ਕੀਤਾ ਇਨਕਾਰਜਾਣਕਾਰੀ ਅਨੁਸਾਰ ਘਨੁਪੁਰ ਦੇ ਰਹਿਣ ਵਾਲੇ ਸਤਨਾਮ ਦਾ ਵਿਆਹ ਜੋੜਾ ਫਾਟਕ ਦੀ ਰਹਿਣ ਵਾਲੀ ਕਵਿਤਾ ਨਾਲ ਹੋਣਾ ਸੀ। ਪੰਜ ਮਹੀਨੇ ਪਹਿਲਾਂ ਠਾਕਾ ਲੱਗਿਆ ਸੀ ਅਤੇ 9 ਮਈ ਨੂੰ ਸ਼ਗਨ ਅਤੇ 10 ਮਈ ਨੂੰ ਵਿਆਹ ਸਮਾਗਮ ਰੱਖਿਆ ਗਿਆ ਸੀ। ਸ਼ਗਨ ਤੋਂ ਬਾਅਦ ਫਰੂਟ ਦਾ ਟੋਕਰਾ ਲੈ ਕੇ ਲੜਕੇ ਵਾਲੇ ਲੜਕੀ ਦੇ ਘਰ ਗਏ। ਸਤਨਾਮ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਫਰੂਟ ਦੇ ਟੋਕਰੇ ਨੂੰ ਲੈ ਕੇ ਕੋਈ ਗੱਲ ਸ਼ੁਰੂ ਹੋਈ। ਲੜਕੀ ਵਾਲੇ ਗਲ਼ੇ-ਸੜੇ ਫਲ ਲੈ ਕੇ ਸ਼ਗਨ ਲਗਾਉਣ ਆਏ ਸਨ ਅਤੇ ਇਨ੍ਹਾਂ ਫਲਾਂ ਨੂੰ ਚੂਹੇ ਨੇ ਕੁਤਰਿਆ ਹੋਇਆ ਸੀ ਤੇ ਲੜਕੇ ਵਾਲੇ ਉਹ ਟੋਕਰਾ ਵਾਪਸ ਕਰ ਆਏ। ਸ਼ਗਨ ਸਮੇਂ ਫਲਾਂ ਨੂੰ ਲੈ ਕੇ ਹੋਇਆ ਵਿਵਾਦ, ਲੜਕੀ ਨੇ ਐਨ ਮੌਕੇ 'ਤੇ ਵਿਆਹ ਤੋਂ ਕੀਤਾ ਇਨਕਾਰਇਸ ਤੋਂ ਬਾਅਦ ਲੜਕੀ ਵਾਲਿਆਂ ਤੇ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਥੇ ਹੀ ਲੜਕੇ ਦੇ ਪਿਤਾ ਗੁਰਮੁੱਖ ਦਾ ਕਹਿਣ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ, ਉਨ੍ਹਾਂ ਦਾ ਇਕ ਬੇਟਾ ਅਤੇ ਦੋ ਬੇਟੀਆ ਹਨ। ਦੋਵੇਂ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ। ਘਰ ਵਿੱਚ ਲੜਕੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਐਨ ਮੌਕੇ ਉਤੇ ਲੜਕੀ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਇਹ ਮਾਮਲੇ ਪੁਲਿਸ ਕੋਲ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਮੋਹਾਲੀ ਗ੍ਰੇਨੇਡ ਹਮਲੇ 'ਚ ਪੁਲਿਸ ਨੂੰ ਇਕ ਹੋਰ ਵੱਡੀ ਕਾਮਯਾਬੀ

Related Post