ਕਾਂਗਰਸ ਦਾ YouTube ਚੈਨਲ ਡਿਲੀਟ, ਜਾਂਚ ਦੀ ਕੀਤੀ ਮੰਗ
ਨਵੀਂ ਦਿੱਲੀ : ਕਾਂਗਰਸ ਪਾਰਟੀ ਦਾ ਯੂ-ਟਿਊਬ ਚੈਨਲ ਡਿਲੀਟ ਹੋ ਗਿਆ ਹੈ। ਪਾਰਟੀ ਨੇ ਖ਼ੁਦ ਟਵੀਟ ਕਰਕੇ ਚੈਨਲ ਦੇ ਡਿਲੀਟ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਕਾਰਨ ਇਹ ਚੈਨਲ ਡਿਲੀਟ ਹੋਇਆ ਹੈ। ਕਾਂਗਰਸ ਨੇ ਯੂ-ਟਿਊਬ ਅਤੇ ਗੂਗਲ ਨਾਲ ਰਾਬਤਾ ਬਣਾਇਆ ਹੋਵੇਗਾ ਅਤੇ ਚੈਨਲ ਨੂੰ ਮੁੜ ਤੋਂ ਰੀਸਟੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕਾਂਗਰਸ ਦਾ ਯੂ-ਟਿਊਬ ਚੈਨਲ ਬੁੱਧਵਾਰ ਨੂੰ ਡਿਲੀਟ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਖੁਦ ਕਾਂਗਰਸ ਪਾਰਟੀ ਨੇ ਟਵੀਟ ਕਰਕੇ ਦਿੱਤੀ ਹੈ। ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਨੇ ਕਿਹਾ ਕਿ ਯੂਟਿਊਬ ਚੈਨਲ 'ਇੰਡੀਅਨ ਨੈਸ਼ਨਲ ਕਾਂਗਰਸ' ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਸ ਨੂੰ ਰੀਸਟੋਰ ਕਰਵਾਉਣ ਲਈ Google ਅਤੇ YouTube ਟੀਮਾਂ ਨਾਲ ਰਾਬਤਾ ਬਣਾ ਰਹੇ ਹਾਂ। ਨਾਲ ਹੀ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕਾਰਨ ਕੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ YouTube 'ਤੇ ਵਾਪਸ ਆਉਣ ਦੀ ਉਮੀਦ ਕਰਦੇ ਹਾਂ।