ਸਿੱਧੂ ਮੂਸੇਵਾਲਾ ਦੇ ਨਾਂ 'ਤੇ ਕਾਂਗਰਸ ਲੜੇਗੀ ਚੋਣ, ਸੰਗਰੂਰ ਲੋਕ ਜ਼ਿਮਨੀ ਚੋਣ ਲਈ ਗੀਤ ਰਿਲੀਜ਼

By  Pardeep Singh June 13th 2022 08:55 AM

ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਚੋਣ ਲੜੇਗੀ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਚੋਣ ਗੀਤ ਰਿਲੀਜ਼ ਕੀਤਾ। ਜਿਸ ਵਿੱਚ ਮੂਸੇਵਾਲਾ ਦੀ ਮ੍ਰਿਤਕ ਦੇਹ ਅਤੇ ਸਮਾਧ ਦੀ ਤਸਵੀਰ ਦਿਖਾਈ ਗਈ ਹੈ। ਇਹ ਗੀਤ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।  ਗੀਤ ਵਿਚ ਕਿਹਾ ਗਿਆ ਹੈ ਕਿ ਪੁੱਤ ਮੁੜੇ ਨਹੀਂ ਜਿਨ੍ਹਾਂ ਦੇ, ਉਸ ਮਾਂ ਨੂੰ ਪੁੱਛੋ ਕਿ ਅਸੀਂ ਚੱਟਣਾ ਕੀ ਅਜਿਹੇ ਬਦਲਾਅ ਨੂੰ ? ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਸਿਰਫ ਬਦਲਾਅ ਲਿਆਉਣ ਦੀ ਗੱਲ ਕਰਕੇ ਜਿੱਤੀਆਂ ਹਨ। ਕਾਂਗਰਸ ਵੀ ਮੂਸੇਵਾਲਾ ਦੇ ਕਤਲ ਦੇ ਬਹਾਨੇ 'ਆਪ' ਤੋਂ ਨੌਜਵਾਨਾਂ ਦੀ ਨਰਾਜ਼ਗੀ ਨੂੰ ਕੈਸ਼ ਕਰਨਾ ਚਾਹੁੰਦੀ ਹੈ। ਕਾਂਗਰਸ ਦੇ ਚੋਣ ਗੀਤ ਵਿੱਚ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ  ਦਿਖਾਇਆ ਗਿਆ। ਮੂਸੇਵਾਲਾ ਦੀ ਮਾਨਸਾ ਵਿੱਚ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰਿਵਾਰ ਨੇ ਉਸ ਨੂੰ ਲਾੜੇ ਵਾਂਗ ਸਜਾਇਆ ਸੀ ਅਤੇ ਉਸ ਦੇ ਸੰਸਕਾਰ ਵੀ ਕੀਤੇ ਸਨ। ਮੂਸੇਵਾਲਾ ਦੇ ਬਹਾਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਨੂੰ ਘੇਰ ਰਹੀ ਹੈ। ਮੂਸੇਵਾਲਾ ਕੋਲ 4 ਗੰਨਮੈਨ ਸਨ। ਜਿਸ 'ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ 2 ਗੰਨਮੈਨ ਵਾਪਸ ਲੈ ਲਏ ਹਨ। ਮੂਸੇਵਾਲਾ ਨੂੰ ਅਗਲੇ ਦਿਨ ਹੀ ਮਾਰ ਦਿੱਤਾ ਗਿਆ। ਹਾਲਾਂਕਿ ਉਸ ਸਮੇਂ 2 ਗੰਨਮੈਨ ਵੀ ਉਸ ਦੇ ਨਾਲ ਨਹੀਂ ਸਨ। ਇਹ ਵੀ ਪੜ੍ਹੋ:ਅਮਰੀਕਾ ਦੇ ਸ਼ਿਕਾਗੋ 'ਚ ਗੋਲੀਬਾਰੀ 'ਚ 5 ਲੋਕਾਂ ਦੀ ਮੌਤ, 16 ਜ਼ਖਮੀ -PTC News

Related Post