ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦਿਹਾਂਤ
ਚੰਡੀਗੜ੍ਹ : ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਦਲਿਤ ਆਗੂ ਸਰਦਾਰ ਬੂਟਾ ਸਿੰਘ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ 86 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ 2 ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। 21 ਮਾਰਚ 1934 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮੁਸਤਫਾਪੁਰ ਵਿੱਚ ਜੰਮੇ ਸਰਦਾਰ ਬੂਟਾ ਸਿੰਘ ਕੌਮੀ ਸਿਆਸਤ ਦਾ ਇਕ ਵੱਡਾ ਨਾਮ ਸਨ ਤੇ ਅੱਠ ਵਾਰ ਲੋਕ ਸਭਾ ਲਈ ਚੁਣੇ ਗਏ ਸਨ। [caption id="attachment_462765" align="aligncenter"] ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿਮੰਤਰੀ ਬੂਟਾ ਸਿੰਘ ਦਾ ਦਿਹਾਂਤ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਵੱਡਾ ਐਲਾਨ , ਹੁਣ ਕਿਸਾਨਾਂ ਨੇ ਉਲੀਕੀ ਨਵੀਂ ਰਣਨੀਤੀ ਨਹਿਰੂ-ਗਾਂਧੀ ਪਰਿਵਾਰ ਦੇ ਵਿਸ਼ਵਾਸਪਾਤਰ ਵਜੋਂ ਜਾਣੇ ਜਾਂਦੇ ਸਰਦਾਰ ਬੂਟਾ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਰੇਲਵੇ ਮੰਤਰੀ, ਖੇਡ ਮੰਤਰੀ ਅਤੇ ਬਿਹਾਰ ਦੇ ਰਾਜਪਾਲ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਭਾਰਤ ਸਰਕਾਰ ਵਿਚ ਮਹੱਤਵਪੂਰਣ ਜਿੰਮੇਵਾਰੀਆਂ ਸੰਭਾਲੀਆਂ। [caption id="attachment_462764" align="aligncenter"] ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿਮੰਤਰੀ ਬੂਟਾ ਸਿੰਘ ਦਾ ਦਿਹਾਂਤ[/caption] ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ।ਅੱਜ ਦੇ ਸਮੇਂ ਜਦੋਂ ਕਾਂਗਰਸ ਪਾਰਟੀ ਕੌਮੀ ਰਾਜਨੀਤੀ ਦੇ ਵਿਚ ਆਪਣੀ ਹੋਂਦ ਲਈ ਸੰਗਰਸ਼ ਕਰ ਰਹੀ ਹੈ ਤਾਂ ਦਲਿਤਾਂ ਦੇ ਵਿਚ ਵੱਡੇ ਅਧਾਰ ਵਾਲੇ ਸਰਦਾਰ ਬੂਟਾ ਸਿੰਘ ਦਾ ਨਿਧਨ ਪਾਰਟੀ ਲਈ ਵੱਡਾ ਘਾਟਾ ਹੈ। [caption id="attachment_462767" align="aligncenter"] ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿਮੰਤਰੀ ਬੂਟਾ ਸਿੰਘ ਦਾ ਦਿਹਾਂਤ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨੀ ਅੰਦੋਲਨ ਦਾ 37ਵਾਂ ਦਿਨ , ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਹੀ ਮਨਾਇਆ ਨਵਾਂ ਸਾਲ ਜ਼ਿਕਰਯੋਗ ਹੈ ਕਿ 1977 ਵਿਚ ਜਨਤਾ ਲਹਿਰ ਦੇ ਚਲਦਿਆਂ ਜਦੋਂ ਕਾਂਗਰਸ ਪਾਰਟੀ ਦੀ ਬੁਰੀ ਹਾਰ ਹੋਈ ਸੀ ਤੇ ਪਾਰਟੀ ਦੋਫਾੜ ਹੋ ਗਈ ਸੀ ਤਾਂ ਸਰਦਾਰ ਬੂਟਾ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੇ ਇਕੱਲੇ ਕੌਮੀ ਜਨਰਲ ਸੱਕਤਰ ਵਜੋਂ ਮਿਹਨਤ ਕਰਕੇ ਪਾਰਟੀ ਨੂੰ 1980 ਵਿਚ ਮੁੜ ਸੱਤਾ ਵਿਚ ਲਿਆਉਣ ਲਈ ਵਡਮੁੱਲਾ ਯੋਗਦਾਨ ਪਾਇਆ ਸੀ। -PTCNews