ਕਾਂਗਰਸ ਨੇ ਕੇਜਰੀਵਾਲ 'ਤੇ ਕੱਸੇ ਤੰਜ, ਕਿਹਾ- ਗੁਜਰਾਤ 'ਚ ਆਟੋ 'ਚ ਸਫ਼ਰ ਕਰਨਾ ਮਹਿਜ਼ ਡਰਾਮਾ

By  Pardeep Singh September 13th 2022 09:48 AM

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਟੋ-ਰਿਕਸ਼ਾ ਚਾਲਕ ਦੇ ਘਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਹਿਮਦਾਬਾਦ ਵਿੱਚ ਆਪਣੀ ਗੱਡੀ ਵਿੱਚ ਸਫ਼ਰ ਕਰਨ ਤੋਂ ਬਾਅਦ ਆੜੇ ਹੱਥੀਂ ਲਿਆ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਸੋਮਵਾਰ ਰਾਤ ਅਹਿਮਦਾਬਾਦ 'ਚ ਇਕ ਆਟੋ-ਰਿਕਸ਼ਾ ਚਾਲਕ ਦੇ ਘਰ ਖਾਣਾ ਖਾਣ ਦਾ ਸੱਦਾ ਸਵੀਕਾਰ ਕਰ ਲਿਆ। ਕੇਜਰੀਵਾਲ ਆਟੋ-ਰਿਕਸ਼ਾ ਵਿੱਚ ਸਫ਼ਰ ਕਰਕੇ ਗਿਆ। ਜਦੋਂ ਪੁਲਿਸ ਨੇ ਕੇਜਰੀਵਾਲ ਨੂੰ ਰੋਕਿਆ ਤਾਂ ਪੁਲਿਸ ਨੂੰ ਕੇਜਰੀਵਾਲ ਨੇ ਕਿਹਾ ਹੈ ਕਿ ਮੈਨੂੰ ਤੁਹਾਡੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ। ਮੈਂ ਲੋਕਾਂ ਨੂੰ ਮਿਲਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਰੋਕ ਰਹੇ ਹੋ। ਕੀ ਇਹ ਗੁਜਰਾਤ ਵਿੱਚ ਪ੍ਰੋਟੋਕੋਲ ਹੈ? ਤੁਸੀਂ ਆਟੋ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੇ ਹੋ? ਗੁਜਰਾਤ ਵਿੱਚ ਕੇਜਰੀਵਾਲ ਦੇ 'ਹਾਈ ਡਰਾਮੇ' ਤੋਂ ਬਾਅਦ, ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਕੇਜਰੀਵਾਲ ਦੀ ਪੰਜਾਬ ਅਤੇ ਦਿੱਲੀ ਤੋਂ ਦੋਹਰੀ Z ਸੁਰੱਖਿਆ ਹੋਣ ਅਤੇ "ਸਿਆਸੀ ਲਾਭ" ਲਈ ਗੁਜਰਾਤ ਵਿੱਚ ਸੁਰੱਖਿਆ ਤੋਂ ਇਨਕਾਰ ਕਰਨ ਲਈ ਨਿੰਦਾ ਕੀਤੀ। ਇਸ ਦੌਰਾਨ ਕਾਂਗਰਸ ਦੇ ਪਰਗਟ ਸਿੰਘ ਨੇ ਹਿੰਦੀ ਵਿੱਚ ਲਿਖਿਆ ਹੈ ਕਿ ਕੇਜਰੀਵਾਲ ਜੀ ਕੋਲ ਦੋ ਜ਼ੈੱਡ ਸੁਰੱਖਿਆ ਹੈ, ਇੱਕ ਕੇਂਦਰ ਤੋਂ ਅਤੇ ਦੂਜੀ ਪੰਜਾਬ ਤੋਂ। ਉਹ ਹੁਣ ਤੱਕ ਕਾਰਾਂ 'ਤੇ ਕਰੀਬ 1.50 ਕਰੋੜ ਰੁਪਏ ਖਰਚ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ 2 ਕਰੋੜ ਦੀ ਇੱਕ ਲੈਂਡ ਕਰੂਜ਼ਰ ਰੱਖੀ ਹੈ। ਉਹ ਗੁਜਰਾਤ ਵਿੱਚ ਆਟੋ ਵਿੱਚ ਸਫ਼ਰ ਕਰਨ ਦਾ ਡਰਾਮਾ ਕਿਵੇਂ ਕਰ ਰਿਹਾ ਸੀ। ਇਹ ਵੀ ਪੜ੍ਹੋ:ਨਸ਼ਿਆਂ ਦਾ ਧੁਰਾ ਮਕਬੂਲਪੁਰਾ, ਪੀਟੀਸੀ ਨਿਊਜ਼ ਦੀ ਟੀਮ ਦੇ ਕੈਮਰੇ 'ਚ ਕੈਦ ਹੋਈਆ Live ਤੇ Exclusive ਤਸਵੀਰਾਂ -PTC News

Related Post