ਚੰਡੀਗੜ੍ਹ, 24 ਮਾਰਚ 2022: ਕਾਮੇਡੀਅਨ ਕਪਿਲ ਸ਼ਰਮਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਹੀ ਜਾਂਦੇ ਹਨ। ਇਸ ਵਾਰ ਕਪਿਲ ਨੂੰ ਰਾਜ ਸਭਾ ਦੀ ਸੀਟ ਨੂੰ ਲੈ ਕੇ ਟਰੋਲ ਕੀਤਾ ਜਾ ਰਿਹਾ ਹੈ, ਜਿਸ 'ਤੇ ਉਨ੍ਹਾਂ ਖੁਦ ਹੀ ਆਪਣੇ ਟਰੋਲਰ ਨੂੰ ਜਵਾਬ ਵੀ ਦਿੱਤਾ ਹੈ। ਪੰਜਾਬ ਵਿਚ 'ਆਪ' ਦੀ ਹੂੰਜਾ ਫੇਰ ਜਿੱਤ ਮਗਰੋਂ ਜਿੱਥੇ ਭਗਵੰਤ ਮਾਨ ਸੂਬੇ ਦੇ ਨਵੇਂ ਮੁੱਖ ਮੰਤਰੀ ਬਣ ਉੱਭਰੇ ਹਨ।
ਇਹ ਵੀ ਪੜ੍ਹੋ: ਕਰੱਪਸ਼ਨ ਮੁਕਤ ਹੋਣਗੇ ਪੰਜਾਬ ਦੇ ਪਿੰਡ, ਪੰਚਾਇਤੀ ਰਾਜ ਮੰਤਰੀ ਪੂਰੇ ਐਕਸ਼ਨ 'ਚ
ਕਪਿਲ ਜੋ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨਾਲ ਡੂੰਗੇ ਰਿਸ਼ਤੇ ਸਾਂਝੇ ਕਰਦੇ ਹਨ ਉਥੇ ਹੀ ਉਨ੍ਹਾਂ ਦਾ ਭਗਵੰਤ ਮਾਨ ਨਾਲ ਵੀ ਗੂੜ੍ਹਾ ਰਿਸ਼ਤਾ ਹੈ। ਦੱਸ ਦੇਈਏ ਕਿ ਭਗਵੰਤ ਮਾਨ ਅਤੇ ਕਪਿਲ ਸ਼ਰਮਾ ਦੋਵੇਂ ਹੀ ਲਾਫਟਰ ਚੈਲੰਜ ਵਿਚ ਵੀ ਇਕੱਠੇ ਸ਼ਾਮਿਲ ਰਹੇ ਸਨ। ਜਿਸ ਨੂੰ ਮੁਖ ਰੱਖਦੇ ਕਪਿਲ ਸ਼ਰਮਾ ਨੇ ਨਵੇਂ ਸੀਐਮ ਦੀ ਤਾਰੀਫ਼ ਵਿੱਚ ਇੱਕ ਟਵੀਟ ਕੀਤਾ, ਜਿਸ ਤੋਂ ਬਾਅਦ ਉਹ ਟਰੋਲ ਹੋਣ ਲਗ ਪਏ।
ਕਪਿਲ ਸ਼ਰਮਾ ਨੇ ਟਵਿੱਟਰ 'ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦੀ ਤਾਰੀਫ ਕੀਤੀ ਸੀ। ਉਨ੍ਹਾਂ ਲਿਖਿਆ ਸੀ "ਬਹੁਤ ਮਾਣ ਹੈ ਤੁਹਾਡੇ ਤੇ ਪਾਜੀ ? ???❤️"
ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਕਾਮੇਡੀਅਨ ਅਤੇ ਐਕਟਰ ਵੀ ਰਹਿ ਚੁੱਕੇ ਹਨ। ਇਸ ਟਵੀਟ 'ਤੇ ਇਕ ਵਿਅਕਤੀ ਨੇ ਕਪਿਲ ਨੂੰ ਟਰੋਲ ਕਰਦਿਆਂ ਪੁੱਛਿਆ ਕਿ ਕੀ ਤੁਸੀਂ ਰਾਜ ਸਭਾ ਸੀਟ ਲਈ ਮਾਨ ਨੂੰ ਮੱਖਣ ਲਗਾ ਰਹੇ ਹੋ? ਉਸਨੇ ਲਿਖਿਆ "ਹਰਭਜਨ ਵਾਂਗ ਰਾਜ ਸਭਾ ਦੀ ਟਿਕਟ ਲਈ ਮੱਖਣ ਲਗਾ ਰਹੇ ਹੋ?"
ਇਹ ਟਵੀਟ ਇਨ੍ਹਾਂ ਵਾਇਰਲ ਹੋ ਗਿਆ ਕਿ ਕਪਿਲ ਨੂੰ ਵੀ ਮੈਦਾਨ-ਏ-ਟਵਿੱਟਰ 'ਚ ਉੱਤਰਨਾ ਹੀ ਪਿਆ 'ਤੇ ਉਨ੍ਹਾਂ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ "ਬਿਲਕੁਲ ਨਹੀਂ ਮਿੱਤਲ ਸਰ, ਇਹ ਸਿਰਫ਼ ਇੱਕ ਸੁਪਨਾ ਹੈ ਕਿ ਦੇਸ਼ ਤਰੱਕੀ ਕਰੇ। ਜੇ ਤੁਸੀਂ ਹੋਰ ਕਹੋ, ਕੀ ਮੈਂ ਕਿਤੇ ਤੁਹਾਡੀ ਨੌਕਰੀ ਬਾਰੇ ਗੱਲ ਕਰਾਂ?"
ਇਹ ਵੀ ਪੜ੍ਹੋ: ਬਤੌਰ ਸੀਐੱਮ ਭਗਵੰਤ ਮਾਨ ਪਹਿਲੀ ਵਾਰ ਅੱਜ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ
ਦੱਸ ਦੇਈਏ ਕਿ ਪਿਛਲੇ ਦਿਨੀਂ ਕਪਿਲ ਸ਼ਰਮਾ ਦਾ ਨਾਂ ‘ਦਿ ਕਸ਼ਮੀਰ ਫਾਈਲਜ਼’ ਵਿਵਾਦ ਵਿੱਚ ਵੀ ਆ ਚੁੱਕਾ ਹੈ। ਵਿਵੇਕ ਅਗਨੀਹੋਤਰੀ ਦੇ ਇੱਕ ਟਵੀਟ ਤੋਂ ਬਾਅਦ ਲੋਕ ਕਪਿਲ ਸ਼ਰਮਾ ਦੇ ਸ਼ੋਅ ਦਾ ਬਾਈਕਾਟ ਕਰ ਰਹੇ ਸਨ। ਵਿਵੇਕ ਨੇ ਕਿਹਾ ਸੀ ਕਿ ਫਿਲਮ 'ਚ ਵੱਡੀ ਕਾਸਟ ਨਹੀਂ ਹੈ, ਇਸ ਲਈ ਪ੍ਰਮੋਸ਼ਨ ਲਈ ਨਹੀਂ ਬੁਲਾਇਆ ਗਿਆ।
ਪਰ ਬਾਅਦ 'ਚ ਅਨੁਪਮ ਖੇਰ ਨੇ ਖੁਦ ਇਸ ਵਿਵਾਦ 'ਤੇ ਸਫਾਈ ਦਿੱਤੀ। ਉਨ੍ਹਾਂ ਨੇ ਕਿਹਾ ਸੀ ਕਿ ਕਪਿਲ ਦਾ ਸ਼ੋਅ ਕਾਮੇਡੀ ਸ਼ੋਅ ਹੈ ਅਤੇ ਫਿਲਮ ਗੰਭੀਰ ਵਿਸ਼ੇ 'ਤੇ ਬਣੀ ਹੈ। ਇਸ ਲਈ ਅਸੀਂ ਇਸ ਫਿਲਮ ਦੀ ਪ੍ਰਮੋਸ਼ਨ ਲਈ 'ਦਿ ਕਪਿਲ ਸ਼ਰਮਾ ਸ਼ੋਅ' 'ਚ ਜਾਣਾ ਠੀਕ ਨਹੀਂ ਸਮਝਿਆ।
-PTC News