CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਕਿੰਨਾ ਵਧਿਆ ਰੇਟ

By  Riya Bawa April 4th 2022 12:35 PM

CNG Prices Hiked: ਦੇਸ਼ ਵਿੱਚ ਮਹਿੰਗਾਈ ਦਾ ਦੌਰ ਲੋਕਾਂ ਨੂੰ ਲਗਾਤਾਰ ਝਟਕਾ ਦੇ ਰਿਹਾ ਹੈ। ਅੱਜ ਦਿੱਲੀ ਦੇ ਲੋਕਾਂ ਲਈ CNG ਦੀ ਕੀਮਤ ਫਿਰ ਵਧ ਗਈ ਹੈ ਅਤੇ ਇਹ 2.5 ਰੁਪਏ ਮਹਿੰਗਾ ਹੋ ਗਿਆ ਹੈ। ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 2.5 ਰੁਪਏ ਦਾ ਵਾਧਾ ਹੋਇਆ ਹੈ ਅਤੇ ਅੱਜ ਦਿੱਲੀ ਵਿੱਚ ਸੀਐਨਜੀ ਦੀ ਕੀਮਤ 64.11 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਦਿੱਲੀ ਦੇ ਨਾਲ ਲੱਗਦੇ ਨੋਇਡਾ 'ਚ ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ CNG ਦੇ ਰੇਟ ਵੀ ਵਧਾ ਦਿੱਤੇ ਗਏ ਹਨ ਅਤੇ ਨੋਇਡਾ 'ਚ ਵੀ ਪਿਛਲੇ 24 ਘੰਟਿਆਂ 'ਚ CNG ਦੇ ਰੇਟ 'ਚ 2 ਰੁਪਏ 8 ਪੈਸੇ ਦਾ ਵਾਧਾ ਕੀਤਾ ਗਿਆ ਹੈ।  CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਕਿੰਨਾ ਵਧਿਆ ਰੇਟ ਜਾਣੋ ਕੀ ਹਨ ਵਾਧੇ ਤੋਂ ਬਾਅਦ ਤੁਹਾਡੇ ਸ਼ਹਿਰ 'ਚ CNG ਦੇ ਨਵੇਂ ਰੇਟ ਦਿੱਲੀ- 64.11 ਰੁਪਏ ਪ੍ਰਤੀ ਕਿਲੋਗ੍ਰਾਮ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ - 66.68 ਰੁਪਏ ਪ੍ਰਤੀ ਕਿਲੋਗ੍ਰਾਮ ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ - 71.36 ਰੁਪਏ ਪ੍ਰਤੀ ਕਿਲੋਗ੍ਰਾਮ ਗੁਰੂਗ੍ਰਾਮ - 72.45 ਰੁਪਏ ਪ੍ਰਤੀ ਕਿਲੋਗ੍ਰਾਮ ਰੇਵਾੜੀ - 74.58 ਰੁਪਏ ਪ੍ਰਤੀ ਕਿਲੋਗ੍ਰਾਮ ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ - 75.90 ਰੁਪਏ ਪ੍ਰਤੀ ਕਿਲੋਗ੍ਰਾਮ ਕਰਨਾਲ ਅਤੇ ਕੈਥਲ - 72.78 ਰੁਪਏ ਪ੍ਰਤੀ ਕਿਲੋਗ੍ਰਾਮ ਅਜਮੇਰ, ਪਾਲੀ ਅਤੇ ਰਾਜਸਮੰਦ - 74.39 ਰੁਪਏ ਪ੍ਰਤੀ ਕਿਲੋਗ੍ਰਾਮ CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਕਿੰਨਾ ਵਧਿਆ ਰੇਟ ਇਹ ਵੀ ਪੜ੍ਹੋ : ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਖਾਰਜ, ਸੰਸਦ ਭੰਗ ਇਸ ਵਾਧੇ ਤੋਂ ਬਾਅਦ ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ 'ਚ CNG ਦੀ ਕੀਮਤ 71.36 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਹਰਿਆਣਾ ਦੇ ਗੁਰੂਗ੍ਰਾਮ 'ਚ ਹੁਣ ਇਹ 72.45 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਇਸ ਦੀ ਕੀਮਤ ਰੇਵਾੜੀ ਵਿੱਚ 74.58 ਰੁਪਏ, ਕਰਨਾਲ ਅਤੇ ਕੈਥਲ ਵਿੱਚ 72.78 ਰੁਪਏ, ਕਾਨਪੁਰ ਹਮੀਰਪੁਰ ਅਤੇ ਫਤਿਹਪੁਰ ਵਿੱਚ 75.90 ਰੁਪਏ ਅਤੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ 74.39 ਰੁਪਏ ਤੱਕ ਪਹੁੰਚ ਗਈ ਹੈ। CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਕਿੰਨਾ ਵਧਿਆ ਰੇਟ ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਇਹ 14ਵਾਂ ਦਿਨ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਵਾਰ ਪੈਟਰੋਲ ਅਤੇ ਡੀਜ਼ਲ 'ਤੇ 40 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 14 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 8.40 ਰੁਪਏ ਦਾ ਵਾਧਾ ਹੋਇਆ ਹੈ। ਰਾਜ ਦੇ ਈਂਧਨ ਰਿਟੇਲਰਾਂ ਦੀ ਕੀਮਤ ਨੋਟੀਫਿਕੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 103.81 ਰੁਪਏ ਪ੍ਰਤੀ ਲੀਟਰ ਹੋਵੇਗੀ ਜੋ ਪਹਿਲਾਂ 103.41 ਰੁਪਏ ਸੀ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ 94.67 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 95.07 ਰੁਪਏ ਹੋ ਗਈਆਂ ਹਨ। -PTC News

Related Post