CM ਨੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ 'ਚੋਂ ਪੀਤਾ ਜਲ, ਜੂਠਾ ਜਲ ਸੁੱਟਿਆ ਵੇਈਂ 'ਚ, ਵੀਡੀਓ ਖੂਬ ਵਾਇਰਲ

By  Pardeep Singh July 17th 2022 04:09 PM -- Updated: July 17th 2022 09:28 PM

 ਵਾਇਰਲ ਵੀਡੀਓ :  ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ।ਵਾਇਰਲ ਵੀਡੀਓ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਵੇਈਂ ਦੀ ਕਾਰਸੇਵਾ ਦੀ 22ਵੀਂ ਵਰੇਗੰਢ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ 'ਚੋਂ ਜਲ ਛੱਕਿਆ  ਅਤੇ  ਜੂਠਾ ਜਲ ਪਵਿੱਤਰ ਵੇਈਂ ਦੇ ਵਿੱਚ ਹੀ ਡੋਲ ਦਿੱਤਾ।  ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਵਿਚ ਇਹ ਵੀ ਰੋਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸੁਲਤਾਨਪੁਰ ਲੋਧੀ ਪਵਿੱਤਰ ਧਰਤੀ ਤੇ ਪਹੁੰਚੇ ਪਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਹੈ ਤੇ ਉਥੇ ਨਤਮਸਤਕ ਹੋਣ ਲਈ ਵੀ ਪਹੁੰਚੇ। ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਸੀ  ਜਿਸ ਤੇ ਖੁਦ ਭਗਵੰਤ ਮਾਨ ਨੇ ਟਿੱਪਣੀ ਕੀਤੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਕਿਉਂ ਨਹੀਂ ਪਹੁੰਚੇ ਅੱਜ ਭਗਵੰਤ ਮਾਨ ਖ਼ੁਦ ਹੀ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਨਹੀਂ ਪਹੁੰਚੇ। ਵਾਇਰਲ ਵੀਡੀਓ ਦੀ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ। ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਵੱਡਾ ਬਿਆਨ, ਕਿਹਾ-ਮੂਸੇਵਾਲਾ ਨੂੰ ਬਦਨਾਮ ਕਰਨ ਕੋਸ਼ਿਸ਼ -PTC News

Related Post