ਚੀਨ ਜਹਾਜ਼ ਹਾਦਸਾ : 132 ਯਾਤਰੀਆਂ ਤੇ ਸਟਾਫ ਮੈਂਬਰਾਂ ਦੀ ਮੌਤ ਦੀ ਪੁਸ਼ਟੀ
ਬੀਜਿੰਗ : ਚੀਨ ਦੇ ਸਿਵਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਡਿਪਟੀ ਡਾਇਰੈਕਟਰ ਹੂ ਝੇਨਜਿਆਂਗ ਨੇ ਅੱਜ ਚੀਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਦੱਸਿਆ ਕਿ ਇਸ ਹਫਤੇ ਹਾਦਸੇ ਦਾ ਸ਼ਿਕਾਰ ਹੋਏ ਚਾਈਨਾ ਈਸਟਰਨ ਜਹਾਜ਼ ਦੇ ਸਾਰੇ 132 ਯਾਤਰੀਆਂ ਤੇ ਸਟਾਫ ਮੈਂਬਰਾਂ ਦੀ ਮੌਤ ਹੋ ਗਈ। ਹੂ ਝੇਨਜਿਆਂਗ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਦੱਸਿਆ ਕਿ ਖੋਜ ਤੇ ਬਚਾਅ ਟੀਮ ਨੇ ਹਾਦਸੇ ਵਾਲੀ ਥਾਂ ਤੋਂ ਪੀੜਤਾਂ ਵਿੱਚੋਂ 120 ਦੇ ਡੀਐਨਏ ਦੀ ਪਛਾਣ ਕੀਤੀ ਹੈ। ਉਨ੍ਹਾਂ ਨੇ ਦੱਸਿਆ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਗੁਆਂਗਸ਼ੀ ਵਿੱਚ ਸੋਮਵਾਰ ਦੁਪਹਿਰ ਜਹਾਜ਼ ਹਾਦਸਾ ਦਾ ਸ਼ਿਕਾਰ ਹੋ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ 21 ਮਾਰਚ ਨੂੰ ਚਾਈਨਾ ਈਸਟਰਨ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਜਹਾਜ਼ 'ਚ 132 ਲੋਕ ਸਵਾਰ ਸਨ। ਇੱਕ ਦਹਾਕੇ ਵਿੱਚ ਚੀਨ ਦੀ ਸਭ ਤੋਂ ਭੈੜੀ ਹਵਾਈ ਤਬਾਹੀ ਵਿੱਚ ਇੱਕ ਦਿਨ ਪਹਿਲਾਂ ਇੱਕ ਜੰਗਲੀ ਪਹਾੜੀ ਖੇਤਰ ਵਿੱਚ 132 ਲੋਕਾਂ ਨੂੰ ਲਿਜਾ ਰਹੇ ਚੀਨ ਦੇ ਪੂਰਬੀ ਜਹਾਜ਼ ਦੇ ਖਿੱਲਰੇ ਮਲਬੇ ਦੀ ਮੰਗਲਵਾਰ ਨੂੰ ਖੋਜ ਜਾਰੀ ਰਹਿਣ ਕਾਰਨ ਕੋਈ ਵੀ ਬਚਿਆ ਨਹੀਂ ਮਿਲਿਆ ਹੈ। ਜਹਾਜ਼ ਸਿਰਫ 2 ਮਿੰਟਾਂ 'ਚ ਗੋਤਾਖੋਰੀ ਕਰਦੇ ਹੋਏ ਕਰੀਬ 30 ਹਜ਼ਾਰ ਫੁੱਟ ਹੇਠਾਂ ਡਿੱਗ ਕੇ ਕਰੈਸ਼ ਹੋ ਗਿਆ ਸੀ। ਇਹ ਜਹਾਜ਼ ਚਾਈਨਾ ਈਸਟਰਨ ਏਅਰਲਾਈਨਜ਼ ਦੀ ਯੂਨਾਨ ਸੂਬੇ ਦੀ ਸਹਾਇਕ ਕੰਪਨੀ ਦਾ ਸੀ। ਇਸ ਦੇ ਨਾਲ ਹੀ ਉਸ ਪਹਾੜੀ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਸਨ, ਜਿੱਥੇ ਜਹਾਜ਼ ਕਰੈਸ਼ ਹੋਇਆ ਸੀ। ਇਨ੍ਹਾਂ 'ਚ ਦੇਖਿਆ ਜਾ ਸਕਦਾ ਸੀ ਕਿ ਜਿਵੇਂ ਹੀ ਜਹਾਜ਼ ਕਰੈਸ਼ ਹੋਇਆ, ਪਹਾੜਾਂ ਦੇ ਵਿਚਕਾਰੋਂ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਉੱਠਦੀਆਂ ਦਿਖਾਈ ਦਿੱਤੀਆਂ ਸਨ। ਇਹ ਵੀ ਪੜ੍ਹੋ : ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅ