ਕੱਲ੍ਹ ਨੂੰ ਸਹੁੰ ਚੁੱਕੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਨਵੀਂ ਕੈਬਨਿਟ
ਚੰਡੀਗੜ੍ਹ, 18 ਮਾਰਚ: ਸੂਤਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਕ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿਚ ਛੇ ਪੁਰਾਣੇ ਚਿਹਰੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੱਲ੍ਹ ਦੇਰ ਸ਼ਾਮ ਤੱਕ ਕੈਬਨਿਟ ਮੰਤਰੀਆਂ ਨੂੰ ਪੋਰਟਫੋਲੀਓ ਵੀ ਦਿੱਤੇ ਜਾਣ 'ਤੇ ਚਰਚਾਵਾਂ ਜਾਰੀ ਹੈ। ਇਹ ਵੀ ਪੜ੍ਹੋ - Happy Holi 2022 Live: ਹੋਲੀ ਦੇ ਜਸ਼ਨ 'ਚ ਡੁੱਬਿਆ ਪੂਰਾ ਦੇਸ਼, ਭਗਵੰਤ ਮਾਨ ਨੇ ਦਿੱਤੀਆਂ ਮੁਬਾਰਕਾਂ ਦੱਸ ਦੇਈਏ ਕਿ ਸਾਡੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰੀਬ 10 ਮੰਤਰੀਆਂ ਰੱਲ ਮਿਲ ਕੇ ਕੰਮ ਕਰਨਗੇ। ਜਿਨ੍ਹਾਂ ਵਿਚ ਹਰਪਾਲ ਚੀਮਾ, ਅਮਨ ਅਰੋੜਾ, ਕੁਲਤਾਰ ਸੰਧਵਾਂ, ਮੀਤ ਹੇਅਰ, ਬਲਜਿੰਦਰ ਕੌਰ ਦੇ ਨਾਮ ਸ਼ਾਮਲ ਹਨ। ਸਰਬਜੀਤ ਕੌਰ ਮਾਣੂਕੇ ਦਾ ਨਾਮ ਫਿਲਹਾਲ ਵਿਧਾਨ ਸਭਾ ਸਪੀਕਰ ਦੇ ਲਈ ਅੱਗੇ ਰਖਿਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਨਵੇਂ ਚੁਣੇ ਵਿਧਾਇਕਾਂ 'ਚੋਂ ਕੁੰਵਰਵਿਜੇ ਪ੍ਰਤਾਪ ਮੁੱਖ ਮੰਤਰੀ ਦੀ ਪਹਿਲੀ ਪਸੰਦ ਹਨ ਜਦਕਿ ਡਾ. ਜੀਵਨਜੋਤ ਕੌਰ ਦਾ ਨੰਬਰ ਲੱਗਣਾ ਵੀ ਲਗਭਗ ਤੈਅ ਹੀ ਹੈ। ਇਸ ਦੇ ਨਾਲ ਹੀ ਹਾਸਿਲ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਖੁੱਡੀਆਂ ਨੇ ਗੋਲਡੀ ਕੰਬੋਜ ਦਾ ਪੱਤਾ ਸਾਫ ਕਰ ਦਿੱਤਾ ਹੈ ਅਤੇ ਖੁੱਡੀਆਂ ਦੀ ਕੈਬਨਿਟ ਵਿੱਚ ਐੰਟਰੀ ਤੈਅ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਵੀ ਮੰਤਰੀ ਮੰਡਲ ਵਿਚ ਸ਼ਾਮਲ ਹੋ ਸਕਦੇ ਨੇ, ਨਵਾਂ ਚਿਹਰਾ ਹੋਣ ਦੇ ਬਾਵਜੂਦ ਵੀ ਆਪਣੀ ਜਿੱਤ ਦੇ ਬੱਲਬੂਤੇ ਉਨ੍ਹਾਂ ਦੀ ਸ਼ਮੂਲੀਅਤ ਤੈਅ ਹੈ। ਨਾਭੇ ਤੋਂ ਜਿੱਤੇ ਗੁਰਦੇਵ ਸਿੰਘ ਦੇਵ ਮਾਨ ਜਾਂ ਪਟਿਆਲਾ ਸ਼ਹਿਰੀ ਤੋਂ ਜਿੱਤ ਦਰਜ ਕਰਨ ਵਾਲੇ ਅਜੀਤ ਪਾਲ ਸਿੰਘ ਕੋਹਲੀ 'ਚੋਂ ਕਿਸੇ ਇੱਕ ਦਾ ਦਾਅ ਲੱਗ ਸਕਦਾ ਹੈ ਜਾਨੀ ਕਿ ਉਨ੍ਹਾਂ ਵਿਚੋਂ ਕਿਸੀ ਇੱਕ ਨੂੰ ਮੰਤਰੀ ਮੰਡਲ ਦਾ ਹਿਸਾ ਬਣਾਇਆ ਜਾ ਸਕਦਾ ਹੈ ਭਗਵੰਤ ਮਾਨ ਸਰਕਾਰ ਇਨ੍ਹਾਂ ਚੇਹਰਿਆਂ ਨਾਲ 10 1 ਦੇ ਫਾਰਮੂਲੇ 'ਤੇ ਕੰਮ ਕਰ ਰਹੀ ਜਿਨ੍ਹਾਂ ਨੂੰ ਉਹ ਆਪਣੀ ਕੈਬਨਿਟ ਵਿਚ ਸ਼ਾਮਲ ਕਰ ਸਕਦੇ ਹਨ। ਇਹ ਵੀ ਪੜ੍ਹੋ - ਗਰਮੀ ਦੇ ਚਲਦਿਆਂ ਪੰਜਾਬ ਵਿਚ ਬਿਜਲੀ ਦੀ ਮੰਗ 'ਚ 1,000 ਮੈਗਾਵਾਟ ਦਾ ਵਾਧਾ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੀਟੀਸੀ ਨਿਊਜ਼। -PTC News