PSTCL ਦੁਆਰਾ ਚੁਣੇ 800 ਉਮੀਦਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੰਡਣਗੇ ਨਿਯੁਕਤੀ ਪੱਤਰ
Pardeep Singh
April 14th 2022 05:13 PM
ਚੰਡੀਗੜ੍ਹ: ਚੋਣਾਂ ਤੋਂ ਪਹਿਲਾਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਦੁਆਰਾ ਚੋਣ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਐਸ.ਡੀ.ਓਜ਼, ਜੇ.ਈਜ਼ ਨੂੰ ਸਹਾਇਕ ਲਾਈਨਮੈਨ, ਲੇਖਾ ਅਧਿਕਾਰੀ, ਯੂਡੀਸੀ, ਐਲਡੀਸੀ ਆਦਿ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਮਿਲੀ ਜਾਣਕਾਰੀ ਮੁਤਾਬਿਕ ਇਹ ਪੱਤਰ 16 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਵੰਡੇ ਜਾਣਗੇ। ਇਸ ਨਿਯੁਕਤੀ ਪੱਤਰ ਵੰਡਣ ਦਾ ਸਮਾਗਮ ਪੰਜਾਬ ਮਿਊਂਸੀਪਲ ਭਵਨ ਆਡੀਟੋਰੀਅਮ ਸੈਕਟਰ 35 ਏ ਚੰਡੀਗੜ੍ਹ ਵਿੱਚ ਹੋਣ ਜਾ ਰਿਹਾ ਹੈ। ਇਹ ਵੀ ਪੜ੍ਹੋ:ਸੁਖਬੀਰ ਸਿੰਘ ਬਾਦਲ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ, ਜਾਣੋ ਕੀ ਕਿਹਾ -PTC News