ਮਿਆਦ ਪੁਗਾ ਚੁੱਕੇ ਸੰਗਰੂਰ ਜ਼ਿਲ੍ਹੇ ਦੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ 'ਆਪ' ਸਰਕਾਰ ਲੈ ਰਹੀ ਸਿਆਸੀ ਲਾਹਾ

By  Ravinder Singh September 4th 2022 02:16 PM -- Updated: September 4th 2022 05:22 PM

ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਦੋ ਟੋਲ ਪਲਾਜ਼ਾ ਲੱਡਾ ਤੇ ਅਹਿਮਦਗੜ੍ਹ ਟੋਲ ਪਲਾਜ਼ਾ ਅੱਜ ਰਾਤੀਂ ਬਾਰਾਂ ਵਜੇ ਤੋਂ ਬੰਦ ਹੋ ਜਾਣਗੇ। ਇਸ ਨਾਲ ਸੰਗਰੂਰ ਤੋਂ ਲੁਧਿਆਣਾ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਪੁੱਜੇਗੀ। ਕਾਬਿਲੇਗੌਰ ਹੈ ਕਿ ਇਹ ਦੋਵੇਂ ਟੋਲ ਪਲਾਜ਼ਿਆਂ ਦੀ ਅੱਜ ਰਾਤ ਨੂੰ ਮਿਆਦ ਪੂਰੀ ਹੋ ਜਾਣੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਥੇ ਪੁੱਜ ਕੇ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਆਮ ਆਦਮੀ ਪਾਰਟੀ ਦੀ ਸਰਕਾਰ ਮਿਆਦ ਪੁਗਾ ਚੁੱਕੇ ਟੋਲ ਪਲਾਜ਼ਿਆਂ ਦੇ ਮਾਮਲੇ ਵਿਚ ਸਿਆਸੀ ਲਾਹਾ ਲੈਣ ਦੀ ਚਾਰਾਜੋਈ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ 'ਚ 2 ਟੋਲ ਪਲਾਜ਼ੇ ਕਰਵਾਏ ਬੰਦਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਤੋਂ 6 ਮਹੀਨੇ ਦਾ ਸਮਾਂ ਮੰਗਿਆ ਸੀ। ਸਮਾਂ ਨਾ ਦੇਣ ਉਤੇ 50 ਕਰੋੜ ਦਾ ਮੁਆਵਜ਼ਾ ਮੰਗਿਆ ਗਿਆ ਸੀ ਪਰ ਉਨ੍ਹਾਂ ਨੇ ਟੋਲ ਕੰਪਨੀ ਦੀਆਂ ਦੋਵੇਂ ਮੰਗਾਂ ਠੁਕਰਾ ਦਿੱਤੀਆਂ। ਇਹ ਵੀ ਪੜ੍ਹੋ : ਟੈਂਡਰ ਘਪਲਾ: 7 ਸਤੰਬਰ ਨੂੰ ਹੋਵੇਗੀ ਸਾਬਕਾ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਇਕ ਕੁਦਰਤੀ ਆਫ਼ਤ ਸੀ। ਇਹ ਸਾਰੀ ਦੁਨੀਆਂ ਦਾ ਨੁਕਸਾਨ ਸੀ। ਆਮ ਲੋਕਾਂ ਨੂੰ ਵੀ ਪਰੇਸ਼ਾਨੀ ਝੱਲਣੀ ਪਈ। ਜੇ ਸਭ ਨੂੰ ਨੁਕਸਾਨ ਝੱਲਣਾ ਪਿਆ ਤਾਂ ਕੰਪਨੀ ਨੂੰ ਵੀ ਨੁਕਸਾਨ ਝੱਲਣਾ ਚਾਹੀਦਾ ਹੈ। ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਨੇ ਗ਼ਲਤ ਕਾਨੂੰਨ ਬਣਾਏ ਸਨ। ਇਹ ਦੇਸ਼ ਵਿਆਪੀ ਅੰਦੋਲਨ ਸੀ। ਅਸੀਂ ਕੰਪਨੀ ਨੂੰ ਕੋਈ ਮੁਆਵਜ਼ਾ ਨਹੀਂ ਦੇਵਾਂਗੇ। -PTC News

Related Post