ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਲੋਕਾਂ ਨਾਲ ਕੀਤੀ ਠੱਗੀ, ਲੋਕ ਪਰੇਸ਼ਾਨ

By  Pardeep Singh July 11th 2022 05:08 PM

ਤਰਨਤਾਰਨ: ਤਰਨਤਾਰਨ ਦੇ ਪਿੰਡ ਦੋਬੁਰਜੀ ਅਤੇ ਪਾਸ ਦੇ ਭੋਲੇ ਭਾਲੇ ਲੋਕ ਘੱਟ ਸਮੇਂ ਵਿੱਚ ਪੈਸੇ ਦੁਗਣੇ ਕਰਨ ਦੇ ਚੱਕਰ ਵਿੱਚ ਚਿੱਟ ਫੰਡ ਕੰਪਨੀ ਦੀ ਕਥਿਤ ਤੌਰ ਤੇ ਠੱਗੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਲੋਕਾਂ ਨੂੰ ਕੰਪਨੀ ਨੇ ਦੁਗਣੇ ਪੈਸੇ ਤਾਂ ਦੇਣੇ ਸਨ ਲੋਕ ਆਪਣਾ ਮੂਲ ਲੈਣ ਵੀ ਤਰਸ ਰਹੇ ਹਨ। ਚਿਟ ਫੰਡ ਕੰਪਨੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਕੰਪਨੀ ਦੇ ਏਜੰਟ ਵੱਲੋਂ ਵੀ ਕੋਈ ਪੱਲਾ ਨਾ ਫੜਾਉਣ ਤੋ ਦੁੱਖੀ ਹੋਏ ਸੈਂਕੜੇ  ਲੋਕਾਂ ਵੱਲੋਂ ਪਿੰਡ ਖਾਰਾ ਵਿਖੇ ਕੰਪਨੀ ਦੇ ਏਜੰਟ ਦੇ ਘਰ  ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਉਨ੍ਹਾਂ ਦੇ ਪੈਸੇ ਕੰਪਨੀ ਅਤੇ ਏਜੰਟ ਕੋਲੋ ਦਿਵਾਉਣ ਦੀ ਮੰਗ ਕੀਤੀ ਗਈ।
 ਇਸ ਮੌਕੇ ਪੀੜਤ ਲੋਕਾਂ ਨੇ ਦੱਸਿਆ ਹੈ ਕਿ ਕੰਪਨੀ ਦੇ ਏਜੰਟ ਵੱਲੋਂ ਪਹਿਲਾਂ ਉਨ੍ਹਾਂ ਕੋਲੋਂ ਜੀ.ਏ.ਸੀ ਕੰਪਨੀ ਵਿੱਚ ਪੈਸੇ ਲਗਾਵਾਏ ਗਏ ਸਨ  ਬਾਅਦ ਵਿੱਚ ਕੰਪਨੀ ਬੰਦ ਹੋਣ ਦਾ ਆਖ ਸਰਵੋਤਮ ਹਾਇਟੈਕ ਡਿਵੈਲਪਰ ਨਾਮ ਦੀ ਕੰਪਨੀ ਵਿੱਚ ਪੈਸੇ ਲਗਵਾ ਲਏ ਸਨ ਲੇਕਿਨ ਏਜੰਟ ਵੱਲੋਂ ਹੁਣ ਉਨ੍ਹਾਂ ਦੀਆਂ ਪਾਲਸੀਆਂ ਪੂਰੀਆਂ ਹੋਣ ਦੇ ਬਾਵਜੂਦ ਵਿਆਜ਼ ਤਾਂ ਕਿ ਦੇਣਾ ਸੀ ਮੂਲ ਰਕਮ ਵੀ ਨਹੀਂ ਮੋੜੀ ਜਾ ਰਹੀ ਹੈ ਠੱਗੀ ਦਾ ਸ਼ਿਕਾਰ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ।
ਇਸ ਮੌਕੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ ਲੋਕਾਂ ਵੱਲੋਂ ਐਸਐਸਪੀ ਸਾਹਬ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਮੁਲਜ਼ਮਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
-PTC News

Related Post