ਚੰਨੀ ਦੇ ਭਤੀਜੇ ਹਨੀ ਦੀ ਸਪੈਸ਼ਲ ਅਦਾਲਤ 'ਚ 2 ਮਈ ਨੂੰ ਹੋਵੇਗੀ ਸੁਣਵਾਈ
ਚੰਡੀਗੜ੍ਹ : ਭੁਪਿੰਦਰ ਸਿੰਘ ਹਨੀ ਅੱਜ ਵੀ ਅਦਾਲਤ ਤੋਂ ਰਾਹਤ ਨਹੀਂ ਮਿਲੀ। ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੀ ਜ਼ਮਾਨਤ ਪਟੀਸ਼ਨ ਉਤੇ ਸੁਪੈਸ਼ਲ ਅਦਾਲਤ ਵਿੱਚ ਸੁਣਵਾਈ ਹੋਈ। ਜਾਣਕਾਰੀ ਮੁਤਾਬਕ ਸਪੈਸ਼ਲ ਅਦਾਲਤ ਨੇ ਅੱਜ ਤਿੰਨ ਘੰਟੇ ਤੱਕ ਈਡੀ ਅਤੇ ਹਨੀ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਫੈਸਲਾ ਦਿੰਦੇ ਹੋਏ ਹਨੀ ਦੀ ਹਿਰਾਸਤ ਬਰਕਰਾਰ ਰੱਖੀ। ਹੁਣ ਇਸ ਮਾਮਲੇ ਦੀ ਮੁੜ ਸੁਣਵਾਈ 2 ਮਈ ਨੂੰ ਹੋਵੇਗੀ। ਹਨੀ 4 ਮਈ ਤੱਕ ਨਿਆਂਇਕ ਹਿਰਾਸਤ ਵਿੱਚ ਹੈ। ਵਿਸ਼ੇਸ਼ ਅਦਾਲਤ ਵਿੱਚ ਈਡੀ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਤੋਂ ਪ੍ਰਾਪਤ 10 ਕਰੋੜ ਦੀ ਨਕਦੀ, ਜੋ ਬਰਾਮਦ ਕੀਤੀ ਗਈ ਹੈ, ਉਹ ਕੁਝ ਵੀ ਨਹੀਂ ਹੈ, ਉਨ੍ਹਾਂ ਨੂੰ ਮਾਈਨਿੰਗ ਤੋਂ 325 ਕਰੋੜ ਰੁਪਏ ਦੀ ਕਮਾਈ ਦੇ ਸਬੂਤ ਮਿਲੇ ਹਨ। ਹਨੀ ਨੂੰ ਜਾਂਚ ਪੂਰੀ ਹੋਣ ਤੱਕ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਦੂਜੇ ਪਾਸੇ ਮਾਮਲੇ ਵਿੱਚ ਸਿਹਤ ਅਤੇ ਛੋਟ ਦਾ ਹਵਾਲਾ ਦਿੰਦੇ ਹੋਏ ਹਨੀ ਦੇ ਵਕੀਲ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ, ਜੇਕਰ ਪਾਸਪੋਰਟ ਈਡੀ ਕੋਲ ਹੈ ਤਾਂ ਹਨੀ ਨੂੰ ਸ਼ਰਤੀਆਂ ਜ਼ਮਾਨਤ ਦਿੱਤੀ ਜਾਵੇ। ਦੋਵਾਂ ਧਿਰਾਂ ਵਿੱਚ ਕਾਫੀ ਦੇਰ ਬਹਿਸ ਚੱਲ਼ਦੀ ਰਹੀ। ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ 20 ਅਪ੍ਰੈਲ ਨੂੰ ਆਪਣੀ ਪਿਛਲੀ ਪੇਸ਼ੀ ਦੌਰਾਨ ਅਦਾਲਤ ਵਿੱਚ ਪੇਸ਼ ਕੀਤੀ ਸੀ, ਜਿਸ ਉਤੇ ਅਦਾਲਤ ਨੇ ਸੁਣਵਾਈ ਲਈ 27 ਅਪ੍ਰੈਲ ਦੀ ਤਰੀਕ ਤੈਅ ਕੀਤੀ ਸੀ। ਨਿਸ਼ਚਿਤ ਮਿਤੀ ਉਤੇ ਜ਼ਮਾਨਤ ਪਟੀਸ਼ਨ 'ਤੇ ਦੋਵੇਂ ਵਕੀਲ ਪੇਸ਼ ਹੋਏ ਅਤੇ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਪਰ ਅਦਾਲਤ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੀ ਤਰੀਕ 30 ਅਪ੍ਰੈਲ ਤੱਕ ਵਧਾ ਦਿੱਤੀ। ਹਨੀ 4 ਮਈ ਤੱਕ ਨਿਆਂਇਕ ਹਿਰਾਸਤ ਵਿੱਚ ਹੈ। ਈਡੀ ਦੇ ਵਕੀਲ ਲੋਕੇਸ਼ ਨਾਰੰਗ ਨੇ ਕਿਹਾ ਕਿ ਭੁਪਿੰਦਰ ਸਿੰਘ ਹਨੀ ਨੇ ਮੁੱਖ ਮੰਤਰੀ ਚੰਨੀ ਦਾ ਨਾਂ ਲੈ ਕੇ ਕਰੋੜਾਂ ਦੀ ਠੱਗੀ ਮਾਰੀ ਹੈ। 10 ਕਰੋੜ ਲੈਣ ਵਾਲੇ ਹਨੀ ਦੀਆਂ ਤਾਰਾਂ ਅੱਗੇ ਵੀ ਕਈ ਥਾਵਾਂ ਨਾਲ ਜੁੜੀਆਂ ਹੋਈਆਂ ਹਨ। ਇਹ ਮਾਮਲਾ ਸਿਰਫ 10 ਕਰੋੜ ਦਾ ਹੀ ਨਹੀਂ ਹੈ, ਸਗੋਂ ਹੁਣ ਤੱਕ ਦੀ ਜਾਂਚ ਮੁਤਾਬਕ ਇਹ ਕਰੋੜਾਂ ਦਾ ਮਾਮਲਾ ਹੈ। ਮੁੱਖ ਮੰਤਰੀ ਦਾ ਨਾਂ ਇਸਤੇਮਾਲ ਕਰ ਕੇ ਕਰੀਬ 325 ਕਰੋੜ ਰੁਪਏ ਕਮਾ ਲਏ ਹਨ। ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰੇ ਦਾ ਐਲਾਨ