ਅੱਜ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ 'ਚ ਤਬਦੀਲੀ, ਜਾਣੋ ਸਕੂਲ ਲੱਗਣ ਦਾ ਸਮਾਂ
Pardeep Singh
April 1st 2022 07:56 AM
ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋ ਗਿਆ ਹੈ। ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਗਰਮੀ ਨੂੰ ਵੇਖ ਦੇ ਹੋਏ ਕੀਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾ ਵਾਲੇ ਸਮੇਂ ਅਨੁਸਾਰ ਸਕੂਲਦਾ ਸਮਾਂ 8:00 ਵਜੇ ਤੋਂ ਲੈ ਕੇ ਦੁਪਹਿਰ 2 ਵਜ ਕੇ 50 ਮਿੰਟ ਤੱਕ ਹੁੰਦਾ ਸੀ ਪਰ ਹੁਣ ਸਰਕਾਰੀ ਸਕੂਲ ਦਾ ਸਮਾਂ ਸਵੇਰੇ 8:00 ਵਜੇ ਤੋਂ ਲੈ ਕੇ 2:00 ਵਜੇ ਤੱਕ ਹੋ ਗਿਆ ਹੈ। ਵਿਭਾਗ ਨੇ ਇਹ ਫੈਸਲਾ ਵੱਧ ਰਹੀ ਗਰਮੀ ਨੂੰ ਲੈ ਕੇ ਕੀਤਾ ਹੈ।
ਨਵਾਂ ਟਾਈਮ ਟੇਬਲ (ਪੀਰੀਅਡ ਵਾਰ)
ਸਵੇਰ ਦੀ ਸਭਾ- 08.00-08.20 ਤੱਕ ਪਹਿਲਾ- 08.20-09.00 ਦੂਜਾ- 09.00-09.40 ਤੀਜਾ- 09.40-10.20 ਚੌਥਾ- 10.20-11.00 ਪੰਜਵਾਂ- 11.00-11.40 ਅੱਧੀ ਛੂੱਟੀ- 11.40-12.00 ਛੇਵਾਂ- 12.00-12.40 ਸੱਤਵਾਂ- 12.40-01.20 ਅੱਠਵਾਂ- 01.20-2.00 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਵਾਂ ਸਮਾਂ 01 ਅਪ੍ਰੈਲ, 2022 ਤੋਂ 30 ਸਤੰਬਰ, 2022 ਤੱਕ ਲਾਗੂ ਰਹਿਗਾ। ਪਿਛਲੇ ਦਿਨ ਪੰਜਾਬ 'ਚ ਮੌਸਮ ਬਦਲ ਗਿਆ ਹੈ ਅਤੇ ਗਰਮੀ ਵੱਧ ਰਹੀ ਹੈ। ਮੌਸਮ ਮੁਤਾਬਿਕ ਤਬਦੀਲੀ ਕੀਤੀ ਗਈ। ਇਹ ਵੀ ਪੜ੍ਹੋ:ਭਗਵੰਤ ਮਾਨ ਵੱਲੋਂ ਪੀ.ਏ.ਯੂ. ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ -PTC News