ਮੀਡੀਆ ਵੱਲੋਂ ਪਾਰਟੀ ਦੀ ਮੀਟਿੰਗ ਨੂੰ 'ਬਾਗ਼ੀ ਪ੍ਰਚਾਰ' ਦਿਖਾਉਣ ਦਾ ਚੰਦੂਮਾਜਰਾ ਨੇ ਲਿਆ ਸਖ਼ਤ ਨੋਟਿਸ

By  Jasmeet Singh August 9th 2022 05:54 PM

ਚੰਡੀਗੜ੍ਹ, 9 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਦਾ ਸੁਆਗਤ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਜਥੇਬੰਦੀ ਦਾ ਵਜੂਦ ਬਚਾਉਣ ਦੇ ਲਈ ਸੱਤਾ ਪ੍ਰਾਪਤੀ ਨੂੰ ਛੱਡ ਕੇ ਪੰਥ ਦੇ ਭਲੇ ਅਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਸੁਧਾਰ ਲਹਿਰ ਦੇ ਤਹਿਤ ਲਗਾਏ ਗਏ ਮੋਰਚਾ 'ਗੁਰੂ ਕਾ ਬਾਗ' ਦੀ ਪਹਿਲੀ ਸ਼ਤਾਬਦੀ ਸਬੰਧੀ ਸਮਾਰੋਹ ਦੌਰਾਨ ਅਕਾਲੀ ਨੇਤਾਵਾਂ ਨੂੰ ਇਹ ਨਸੀਹਤ ਦਿੱਤੀ ਸੀ। ਬੀਤੇ ਦਿਨੀਂ ਕੁਝ ਅਕਾਲੀ ਨੇਤਾਵਾਂ ਵੱਲੋਂ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੇ ਜਾਣ ਤੇ ਮੀਡੀਆ ਵੱਲੋਂ ਇਸਨੂੰ ਬਾਗ਼ੀ ਪ੍ਰਚਾਰ ਦਰਸਾਉਣ ਦਾ ਵੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਨੇ ਕਿਹਾ ਕਿ ਸਾਰੇ ਅਕਾਲੀ ਇੱਕ ਅਕਾਲੀ ਦਲ ਦੇ ਹੀ ਨੇਤਾ ਦੇ ਘਰ ਇਕੱਠੇ ਹੋ ਕੇ ਅਕਾਲੀ ਦਲ ਦੀ ਬਿਹਤਰੀ ਲਈ ਹੀ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹੀਆਂ ਖਬਰਾਂ ਤੋਂ ਉਹ ਗੁਰੇਜ਼ ਕਰਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਨੁਸ਼ਾਸਨੀ ਕਮੇਟੀ ਬਣਾਏ ਜਾਣ 'ਤੇ ਟਿੱਪਣੀ ਕਰਦਿਆਂ ਉਨਾਂ ਨੇ ਕਿਹਾ ਕਿ ਇਹ ਕਮੇਟੀ ਉਨ੍ਹਾਂ ਦੀ ਮੀਟਿੰਗ ਤੋਂ ਪਹਿਲਾਂ ਹੀ ਪਾਈਪ ਲਾਈਨ ਵਿਚ ਸੀ। ਇਹ ਵੀ ਪੜ੍ਹੋ: ਲਾਲ ਕਿਲਾ ਹਿੰਸਾ 'ਚ ਕੈਬਨਿਟ ਮੰਤਰੀ ਭੁੱਲਰ ਦਾ ਵੀਡੀਓ ਵਾਇਰਲ, ਕਾਂਗਰਸ ਆਗੂ ਨੇ ਮੰਗਿਆ ਸਪਸ਼ਟੀਕਰਨ -PTC News

Related Post