ਕੰਵਲਪ੍ਰੀਤ ਸਿੰਘ 'ਹੀਰੋਪੰਤੀ-2' 'ਚ ਟਾਈਗਰ ਸ਼ਰਾਫ ਨਾਲ ਅਦਾਕਾਰੀ ਦਾ ਲੋਹਾ ਮਨਵਾਉਣਗੇ
ਚੰਡੀਗੜ੍ਹ :
ਸਿਟੀ ਬਿਊਟੀਫੁੱਲ਼ ਦਾ ਮਾਣ ਵਧਾਉਂਦੇ ਹੋਏ ਚੰਡੀਗੜ੍ਹ ਦੇ ਨੌਜਵਾਨ ਤੇ ਅਦਾਕਾਰ ਕੰਵਲਪ੍ਰੀਤ ਸਿੰਘ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਦੇ ਨਾਲ 'ਹੀਰੋਪੰਤੀ-2' ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਜਾ ਰਹੇ ਹਨ। ਜੋ ਕਿ 29 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।
ਇਸ ਫਿਲਮ ਦੀ ਦਰਸ਼ਕ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਚੰਡੀਗੜ੍ਹ ਵਾਸੀਆਂ ਨੂੰ ਉਮੀਦ ਹੈ ਕਿ ਕੰਵਲਪ੍ਰੀਤ ਦੀ ਸ਼ਾਨਦਾਰ ਅਦਾਕਾਰੀ ਫਿਲਮ ਵਿੱਚ ਜਾਨ ਪਾ ਦੇਵੇਗੀ। ਕੰਵਲਪ੍ਰੀਤ ਇਸ ਫਿਲਮ 'ਚ ਬਹੁਤ ਹੀ ਬੇਬਾਕ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਜੋ ਹਰ ਕਿਸੇ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਵੇਗੀ। 'ਹੀਰੋਪੰਤੀ 2' ਤੋਂ ਦਰਸ਼ਕਾਂ ਨੂੰ ਬਹੁਤ ਉਮੀਦਾਂ ਹਨ ਕਿਉਂਕਿ ਪਹਿਲਾ ਭਾਗ ਬਲਾਕ ਬਾਸਟਰ ਸੀ ਤੇ ਇਹ ਫਿਲਮ ਕਾਫੀ ਹਿੱਟ ਹੋਈ ਸੀ।
ਹੀਰੋਪੰਤੀ-2 ਨੂੰ ਕਾਮਯਾਬ ਬਣਾਉਣ ਲਈ ਫਿਲਮ ਦੀ ਪੂਰੀ ਟੀਮ ਨੇ ਸਖ਼ਤ ਮਿਹਨਤ ਕੀਤੀ ਹੈ। ਸਾਰਿਆਂ ਨੂੰ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ ਉਪਰ ਖਰੀ ਉਤਰੇਗੀ।
ਇਸ ਫਿਲਮ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਹੀਰੋਪੰਤੀ-2' ਲਈ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਡਵਾਂਸ ਬੁਕਿੰਗ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੇ ਪੂਰੀ ਫਿਲਮ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਅਨੁਮਾਨਾਂ ਅਨੁਸਾਰ ਪੀਵੀਆਰ, ਆਈਐਨਓਐਕਸ ਅਤੇ ਸਿਨੇਪੋਲਿਸ ਨੇ ਸ਼ੁਰੂਆਤੀ ਦਿਨ ਲਈ ਪਹਿਲਾਂ ਹੀ 4 ਕਰੋੜ ਰੁਪਏ ਦੀਆਂ ਟਿਕਟਾਂ ਵੇਚ ਦਿੱਤੀਆਂ ਹਨ।
ਹੈਰਾਨੀ ਦੀ ਗੱਲ ਹੈ ਕਿ ਇਹ ਸਭ ਕੁਝ 24 ਘੰਟਿਆਂ ਦੇ ਸਮੇਂ ਵਿੱਚ ਹੋਇਆ ਹੈ। ਐਡਵਾਂਸ ਬੁਕਿੰਗ ਦੇ ਮਾਮਲੇ ਵਿੱਚ ਇਸ ਫਿਲਮ ਨੇ 'ਬੈਲ ਬਾਟਮ', 'ਅੰਤਿਮ', 'ਬੱਚਨ ਪਾਂਡੇ' ਅਤੇ 'ਗੰਗੂਬਾਈ' ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ 'ਬਾਗੀ-3' ਨੇ ਰਿਲੀਜ਼ ਤੋਂ ਇਕ ਦਿਨ ਪਹਿਲਾਂ ਰਾਸ਼ਟਰੀ ਚੇਨ 'ਤੇ ਐਡਵਾਂਸ ਬੁਕਿੰਗ ਵਿੱਚ ਲਗਭਗ 40,000 ਟਿਕਟਾਂ ਵੇਚੀਆਂ ਸਨ। ਇਸ ਦੇ ਮੁਕਾਬਲੇ 'ਹੀਰੋਪੰਤੀ-2' ਪਹਿਲਾਂ ਹੀ 1.1 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਫਿਲਮ ਲਈ ਐਡਵਾਂਸ ਬੁਕਿੰਗ ਦੇ ਮਾਮਲੇ ਵਿੱਚ ਇਹ 'ਬਾਗੀ 3' ਤੋਂ ਲਗਭਗ ਤਿੰਨ ਗੁਣਾ ਅੱਗੇ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ਬਰ, ਜਲਦ ਖਾਤਿਆਂ 'ਚ ਆਉਣਗੇ 1-1 ਹਜ਼ਾਰ ਰੁਪਏ