ਚੰਡੀਗੜ ਆਟੋ ਗੈਂਗ ਰੇਪ 'ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ  

By  Joshi November 24th 2017 07:18 PM -- Updated: November 24th 2017 07:31 PM

chandigarh gangrape accused held by police, confesses his crime!: ਸੋਚੀ ਸਮਝੀ ਸਾਜਿਸ਼ ਸੀ ਬਲਾਤਕਾਰ! ਚੰਡੀਗੜ ਸੈਕਟਰ 53 'ਚ 17 ਨਵੰਬਰ ਨੂੰ ਰਾਤ 8-9 ਵਜੇ ਕਰੀਬ ਹੋਏ ਆਟੋ ਗੈਂਗ ਰੇਪ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਆਟੋ ਡ੍ਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸਨੇ ਆਪਣਾ ਗੁਨਾਹ ਕਬੂਲ ਲਿਆ ਹੈ। chandigarh gangrape accused held by police, confesses his crime!ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਚੰਡੀਗੜ੍ਹ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਮੁਹੰਮਦ ਇਰਫਾਨ ਵਜੋਂ ਹੋਈ ਹੈ, ਜਿਸਦੀ ਉਮਰ ਤਕਰੀਬਨ 29 ਸਾਲ ਹੈ। ਦੋਸ਼ੀ ਨੂੰ ਸ਼ੱਕ ਦੇ ਆਧਾਰ 'ਤੇ ਪੁਲਿਸ ਸਟੇਸ਼ਨ ਪੁੱਛਗਿਛ ਲਈ ਬੁਲਾਇਆ ਗਿਆ ਸੀ, ਜਿੱਥੇ ਉਹ ਪੁਲਿਸ ਦੇ ਸਵਾਲ ਜਵਾਬਾਂ ਦੌਰਾਨ ਹੀ ਮੰਨ ਗਿਆ ਕਿ ਉਸਨੇ ਇਹ ਗੁਨਾਹ ਕੀਤਾ ਹੈ। chandigarh gangrape accused held by police, confesses his crime!chandigarh gangrape accused held by police, confesses his crime!: ਉਸਨੇ ਦੱਸਿਆ ਕਿ ਉਸਦੇ ਨਾਲ ਮਿਲੇ ਹੋਏ ਸਾਥੀਆਂ ਨੇ ਪਹਿਲਾਂ ਹੀ ਸੋਚਿਆ ਸੀ ਕਿ ਅੱਜ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਕਰਨੀ ਹੈ। ਸੋ, ਉਹਨਾਂ ਨੇ ਪਹਿਲਾਂ ਤਾਂ ਸ਼ਰਾਬ ਪੀਤੀ ਫਿਰ ਜਦੋਂ ਪੀੜਤਾ ਆਟੋ 'ਚ ਆ ਕੇ ਬੈਠੀ ਤਾਂ ਉਹਨਾਂ ਨੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀਆਂ ਦੇ ਰਿਸ਼ਤੇਦਾਰਾਂ ਅਤੇ ਕੁਝ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਗਿਆ ਹੈ। ਦੋਸ਼ੀ ਪੱਕੇ ਤੌਰ 'ਤੇ ਯੂਪੀ ਦੇ ਰਹਿਣ ਵਾਲੇ ਹਨ, ਜਦਕਿ ਪਿਛਲੇ ਕਾਫੀ ਸਮੇਂ ਤੋਂ ਉਹ ਜ਼ੀਰਕਪੁਰ ਰਹਿ ਰਹੇ ਹਨ। ਦੱਸਣਯੋਗ ਹੈ ਕਿ ਘਟਨਾ ਸਮੇਂ ਵਰਤਿਆ ਗਿਆ ਆਟੋ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। —PTC News

Related Post