ਚੰਡੀਗੜ੍ਹ, 14 ਜਨਵਰੀ (ਦਲਜੀਤ ਸਿੰਘ): ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਨੇੜੇ ਰੇਲਵੇ ਟਰੈਕ 'ਤੇ 6 ਸਾਲਾ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ 6 ਸਾਲਾ ਮਾਸੂਮ ਬੱਚੀ ਘਰੋਂ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਅੱਜ ਦੁਪਹਿਰੇ ਰੇਲਵੇ ਟਰੈਕ ਨੇੜਿਓਂ ਮਿਲੀ ਹੈ। ਮੁਢਲੀ ਜਾਣਕਾਰੀ 'ਚ ਪਤਾ ਲੱਗਿਆ ਕਿ ਰੇਲਵੇ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਇਹ ਮਾਮਲਾ ਰੇਲਵੇ ਟਰੈਕ ਨਾਲ ਸਬੰਧਤ ਹੈ, ਇਸ ਲਈ ਰੇਲਵੇ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਬਾਲੜੀ ਦੇ ਰਿਸ਼ਤੇਦਾਰ ਵੀ ਘਟਨਾ ਸਥਾਨ 'ਤੇ ਪਹੁੰਚ ਗਏ ਹਨ, ਜਾਣਕਾਰੀ ਅਨੁਸਾਰ ਲੜਕੀ ਦੀ ਲੱਤ ਵੀ ਵੱਢ ਦਿੱਤੀ ਗਈ ਹੈ।