ਚੰਡੀਗੜ੍ਹ ਕਲੋਨੀ ਨੰਬਰ 4 ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ, ਲਗਾਈ ਗਈ ਧਾਰਾ 144

By  Riya Bawa May 1st 2022 09:32 AM -- Updated: May 1st 2022 09:39 AM

ਚੰਡੀਗੜ੍ਹ: ਚੰਡੀਗੜ੍ਹ ਦੀ ਕਲੋਨੀ ਨੰਬਰ 4 ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ ਅਤੇ ਨੇੜੇ ਦੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਥੇ ਦੱਸ ਦੇਈਏ ਕਿ ਕਾਲੋਨੀ ਨੰਬਰ 5 ਤੋਂ ਬਾਅਦ ਇਹ ਸਭ ਤੋਂ ਵੱਡੀ ਢਾਹੁਣ ਦੀ ਮੁਹਿੰਮ ਹੈ। ਭਾਰੀ ਵਿਰੋਧ ਪ੍ਰਦਰਸ਼ਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਰੀਬ 2,000 ਪੁਲਿਸ ਮੁਲਾਜ਼ਮ ਅਤੇ 10 ਕਾਰਜਕਾਰੀ ਮੈਜਿਸਟ੍ਰੇਟ ਕਾਰਵਾਈ ਲਈ ਤਾਇਨਾਤ ਕੀਤੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਖੇਤਰ ਦੇ 500 ਮੀਟਰ ਦੇ ਅੰਦਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। Section 144 imposed in Chandigarh's Colony number 4 (1) ਇਸ ਦੇ ਨਾਲ ਹੀ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਐਤਵਾਰ ਨੂੰ ਕਰੀਬ 40 ਸਾਲ ਪੁਰਾਣੀ ਕਲੋਨੀ ਨੰਬਰ-4 ਨੂੰ ਸਵੇਰੇ 5 ਵਜੇ ਤੋਂ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ। ਇਸ ਮੁਹਿੰਮ ਲਈ ਪ੍ਰਸ਼ਾਸਨ ਨੇ ਦੋ ਹਜ਼ਾਰ ਪੁਲੀਸ ਮੁਲਾਜ਼ਮ ਅਤੇ 10 ਕਾਰਜਕਾਰੀ ਮੈਜਿਸਟਰੇਟ ਤਾਇਨਾਤ ਕੀਤੇ ਹਨ। ਇਹ ਸਾਰੀ ਕਾਰਵਾਈ ਅਸਟੇਟ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਇਹ ਹੁਕਮ ਪੁਲਿਸ, ਪੈਰਾ ਮਿਲਟਰੀ ਜਾਂ ਮਿਲਟਰੀ ਅਤੇ ਸਰਕਾਰੀ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 1 ਮਈ ਦੀ ਅੱਧੀ ਰਾਤ 12 ਵਜੇ ਤੱਕ ਲਾਗੂ ਰਹੇਗਾ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਹੋਰ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। Section 144 imposed in Chandigarh's Colony number 4 (1) ਪ੍ਰਸ਼ਾਸਨ ਨੇ ਕਲੋਨੀ ਨੰਬਰ-4, ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਰਹਿੰਦੇ ਲੋਕਾਂ ਨੂੰ ਸ਼ਨੀਵਾਰ ਤੱਕ ਕਲੋਨੀ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਇਸ ਕਲੋਨੀ ਨੂੰ ਤੋੜਨ ਦੀ ਕਾਰਵਾਈ ਕੀਤੀ ਜਾਣੀ ਸੀ। ਇਸ ਸਬੰਧੀ ਕਲੋਨੀ ਨੰਬਰ-4 ਵਿੱਚ ਅਸਟੇਟ ਦਫ਼ਤਰ ਵੱਲੋਂ 15 ਫਰਵਰੀ ਨੂੰ ਨੋਟਿਸ ਵੀ ਚਿਪਕਾਏ ਗਏ ਸਨ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਨਗਰ ਨਿਗਮ ਦੀਆਂ ਗੱਡੀਆਂ ਨੂੰ ਲੋਕਾਂ ਦਾ ਸਾਮਾਨ ਅਲਾਟ ਕੀਤੇ ਘਰਾਂ ਤੱਕ ਲਿਜਾਣ ਲਈ ਲਗਾਇਆ। ਕੁਝ ਲੋਕ ਤਾਂ ਆਪਣਾ ਸਾਮਾਨ ਵੀ ਨਿੱਜੀ ਵਾਹਨਾਂ ਵਿੱਚ ਲੈ ਗਏ। ਕੁਝ ਲੋਕਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਹਨ। ਐਤਵਾਰ ਸਵੇਰੇ ਆਉਂਦਿਆਂ ਹੀ ਉਨ੍ਹਾਂ ਨੇ ਘਰ ਵੀ ਖਾਲੀ ਕਰ ਦਿੱਤਾ। Section 144 imposed in Chandigarh's Colony number 4 (1) ਇਹ ਵੀ ਪੜ੍ਹੋ: ਮਹਿੰਗਾਈ ਦਾ ਵੱਡਾ ਝੱਟਕਾ, ਮਈ ਦੇ ਪਹਿਲੇ ਦਿਨ ਹੀ ਮਹਿੰਗਾ ਹੋਇਆ ਗੈਸ ਸਿਲੰਡਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਬਾਇਓਮੀਟ੍ਰਿਕ ਸਰਵੇਖਣ ਅਤੇ ਅੰਗੂਠੇ ਦੇ ਨਿਸ਼ਾਨ ਦੀ ਕਾਪੀ ਹੈ, ਪਰ ਕਿਸੇ ਕਾਰਨ ਉਨ੍ਹਾਂ ਨੂੰ ਮੁੜ ਵਸੇਬਾ ਯੋਜਨਾ ਤਹਿਤ ਮਲੋਆ ਵਿਖੇ ਮਕਾਨ ਨਹੀਂ ਮਿਲਿਆ ਹੈ, ਉਹ ਕਿਫਾਇਤੀ ਰਿਹਾਇਸ਼ ਯੋਜਨਾ ਤਹਿਤ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਲੈ ਸਕਦੇ ਹਨ। ਮਲੋਆ ਵਿੱਚ ਮਕਾਨ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਕਲੋਨੀ ਖਾਲੀ ਕਰਨ ਦਾ ਫੈਸਲਾ ਲਿਆ ਗਿਆ ਹੈ। -PTC News

Related Post