ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ 'ਤੇ ਕਾਰਵਾਈ ਕਰਨ ਲਈ ਕਿਹਾ
ਨਵੀਂ ਦਿੱਲੀ : ਕਿਸਾਨ ਅੰਦੋਲਨ ਦੀ ਆੜ ਵਿਚ ਭਾਰਤ 'ਚ ਦੰਗੇ ਅਤੇ ਅਸ਼ਾਂਤੀ ਫੈਲਾਉਣ ਦੇ ਉਦੇਸ਼ ਨਾਲ ਵਿਦੇਸ਼ਾਂ ਤੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ। ਪਾਕਿਸਤਾਨ ਪੱਖੀ ਅਤੇ ਖਾਲਿਸਤਾਨ ਦੇ ਟਵਿੱਟਰ ਹੈਂਡਲ ਤੋਂ ਸੈਂਕੜੇ ਟਵੀਟ ਕੀਤੇ ਜਾ ਰਹੇ ਹਨ।ਪਾਕਿਸਤਾਨ ਪੱਖੀ ਅਤੇ ਖਾਲਿਸਤਾਨ ਦੇ ਹੈਂਡਲ ਤੋਂ ਸੈਂਕੜੇ ਟਵੀਟ ਕੀਤੇ ਜਾ ਰਹੇ ਹਨ। ਪੜ੍ਹੋ ਹੋਰ ਖ਼ਬਰਾਂ : ਸੰਗਰੂਰ -ਪਟਿਆਲਾ ਰੋਡ 'ਤੇ ਅੱਜ ਸਵੇਰੇ ਵਾਪਰਿਆ ਭਿਆਨਕ ਸੜਕ ਹਾਦਸਾ , ਕਈ ਜ਼ਖਮੀ [caption id="attachment_473023" align="aligncenter"] ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ1178 ਖਾਤਿਆਂ 'ਤੇ ਕਾਰਵਾਈ ਕਰਨ ਲਈ ਕਿਹਾ[/caption] ਇਸ ਦੇ ਨਾਲ ਹੀਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਖਤਰੇ ਲਈ ਟਵਿੱਟਰ ਨੂੰ ਅਜਿਹੇ 1,178 ਟਵਿੱਟਰ ਖਾਤਿਆਂ ਦੀ ਸੂਚੀ ਸੌਂਪੀ ਹੈ। ਮੰਤਰਾਲੇ ਨੇ ਇਨ੍ਹਾਂ ਖਾਤਿਆਂ ਦੀ ਸੂਚੀ ਟਵਿੱਟਰ ਨੂੰ 4 ਫਰਵਰੀ ਨੂੰ ਸੌਂਪੀ ਸੀ ਪਰ ਟਵਿੱਟਰ ਦੁਆਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। [caption id="attachment_473024" align="aligncenter"] ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ1178 ਖਾਤਿਆਂ 'ਤੇ ਕਾਰਵਾਈ ਕਰਨ ਲਈ ਕਿਹਾ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਗ੍ਰੇਟਾ ਥਰਨਬਰਗ ਖਿਲਾਫ਼ FIR ਦਰਜ ਸਰਕਾਰ ਨੇ ਟਵਿੱਟਰ ਨੂੰ ਕਿਹਾ ਹੈ ਕਿ ਉਹ 1178 ਪਾਕਿਸਤਾਨ ਅਤੇ ਖਾਲਿਸਤਾਨੀ ਹਮਾਇਤੀਆਂ ਦੇ ਖਾਤੇ 'ਤੇ ਕਾਰਵਾਈ ਕਰਨ ਲਈ ਕਿਹਾ ਜੋ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਗਲਤ ਜਾਣਕਾਰੀ ਅਤੇ ਭੜਕਾਊ ਸਮੱਗਰੀ ਫੈਲਾ ਰਹੇ ਹਨ। ਇਨ੍ਹਾਂ ਖਾਤਿਆਂ ਤੋਂ ਕੀਤੇ ਜਾਣੇ ਵਾਲੇ ਟਵੀਟ ਨੂੰ ਪ੍ਰਬੰਧਕੀ ਤਰੀਕੇ ਨਾਲ ਅੱਗੇ ਭੇਜੇ ਜਾ ਰਹੇ ਹਨ। [caption id="attachment_473022" align="aligncenter"] ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ1178 ਖਾਤਿਆਂ 'ਤੇ ਕਾਰਵਾਈ ਕਰਨ ਲਈ ਕਿਹਾ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ 31 ਜਨਵਰੀ ਨੂੰ ਸਰਕਾਰ ਨੇ ਟਵਿੱਟਰ ਨੂੰ 257 ਲਿੰਕ ਬਲਾਕ ਕਰਨ ਲਈ ਕਿਹਾ ਸੀ ਪਰ ਟਵਿੱਟਰ ਵੱਲੋਂ ਵੀ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਟਵੀਟ ਟਵਿੱਟਰ ਦੇ ਸੀਈਓ ਜੈਕ ਡੋਰਸੀ ਵੱਲੋਂ ਵੀ ਲਾਇਕ ਕੀਤੇ ਜਾ ਰਹੇ ਹਨ। -PTCNews