ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ

By  Shanker Badra May 5th 2021 02:28 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਗਰੀਬਾਂ ਨੂੰ ਮੁਫ਼ਤ ਅਨਾਜ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਮਈ ਅਤੇ ਜੂਨ ਦੇ ਮਹੀਨਿਆਂ ਲਈ ਵੀ ਲਾਗੂ ਕਰ ਦਿੱਤਾ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਇਸ ਲਈ ਰਾਜਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਰਾਜਾਂ ਵਿੱਚ ਗਰੀਬਾਂ ਦੇ ਅਨਾਜ ਦੀ ਵੰਡ ਵੀ ਸ਼ੁਰੂ ਹੋ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ [caption id="attachment_495059" align="aligncenter"]Central government free ration for 2 months if the dealer refuses then complain here ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption] ਕਿਸ ਨੂੰ ਅਤੇ ਕਿੰਨਾ ਮਿਲੇਗਾ ਅਨਾਜ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਅਨਾਜ ਮਿਲੇਗਾ। ਜੇ ਤੁਹਾਡੇ ਰਾਸ਼ਨ ਕਾਰਡ ਵਿਚ ਚਾਰ ਮੈਂਬਰਾਂ ਦੇ ਨਾਮ ਦਰਜ ਹੈ ਤਾਂ ਇਕ ਵਿਅਕਤੀ ਨੂੰ ਪੰਜ ਕਿੱਲੋ ਦੇ ਹਿਸਾਬ ਨਾਲ ਕੁੱਲ 20 ਕਿੱਲੋ ਅਨਾਜ ਤੁਹਾਨੂੰ ਮਿਲੇਗਾ। ਇਹ ਅਨਾਜ ਹਰ ਮਹੀਨੇ ਮਿਲਣ ਵਾਲੇ ਰਾਸ਼ਨ ਤੋਂ ਵੱਖ ਹੋਵੇਗਾ। ਜੇਕਰ ਤੁਹਾਨੂੰ ਹਰ ਮਹੀਨੇ ਰਾਸ਼ਨ ਕਾਰਡ ਉੱਤੇ ਪੰਜ ਕਿੱਲੋ ਅਨਾਜ ਮਿਲਦਾ ਹੈ ਤਾਂ ਤੁਹਾਨੂੰ ਮਈ ਅਤੇ ਜੂਨ ਮਹੀਨੇ ਵਿਚ ਪੰਜ ਕਿੱਲੋ ਜ਼ਿਆਦਾ ਅਨਾਜ ਮਿਲੇਗਾ। [caption id="attachment_495057" align="aligncenter"]Central government free ration for 2 months if the dealer refuses then complain here ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption] ਕਿੱਥੇ ਮਿਲੇਗਾ ਮੁਫ਼ਤ ਰਾਸ਼ਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ ਮਈ ਅਤੇ ਜੂਨ ਵਿਚ ਮੁਫਤ ਦਿੱਤਾ ਜਾਣ ਵਾਲਾ ਅਨਾਜ ਉਸੀ ਰਾਸ਼ਨ ਦੀ ਦੁਕਾਨ ਉੱਤੇ ਮਿਲੇਗਾ, ਜਿੱਥੇ ਰਾਸ਼ਨ ਕਾਰਡ ਉੱਤੇ ਮਿਲਦਾ ਹੈ। ਦੇਸ਼ ਦੇ ਲਗਭਗ 80 ਕਰੋੜ ਲੋਕਾਂ ਨੂੰ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਮਿਲੇਗਾ।  ਕੇਂਦਰ ਸਰਕਾਰ ਇਸ ਯੋਜਨਾ 'ਤੇ 26 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ। ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰ ਇਸਦੇ ਯੋਗ ਹਨ। [caption id="attachment_495056" align="aligncenter"]Central government free ration for 2 months if the dealer refuses then complain here ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption] ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਅਤੇ ਰਾਸ਼ਨ ਡੀਲਰ ਤੁਹਾਡੇ ਕੋਟੇ ਦਾ ਅਨਾਜਦੇਣ ਤੋਂ ਮਨਾ ਕਰ ਰਹੇ ਹਨ ਤਾਂ ਤੁਸੀ ਟੋਲ-ਫਰੀ ਨੰਬਰ ਉੱਤੇ ਸ਼ਿਕਾਇਤ ਕਰ ਸਕਦੇ ਹੋ। ਨੈਸ਼ਨਲ ਫੂਡ ਸਿਕਓਰਿਟੀ ਪੋਰਟਲ (NFSA) ਉੱਤੇ ਹਰ ਸੂਬੇ ਲਈ ਟੋਲ ਫਰੀ ਨੰਬਰ ਮੌਜੂਦ ਹੁੰਦੇ ਹਨ। ਇਸ ਉੱਤੇ ਕਾਲ ਕਰ ਕੇ ਤੁਸੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ। ਜੇਕਰ ਤੁਸੀ ਚਾਹੋ ਤਾਂ NFSA ਦੀ ਵੈੱਬਸਾਈਟ https: / /nfsa.gov.in ਉੱਤੇ ਜਾਕੇ ਮੇਲ ਲਿਖਕੇ ਵੀ ਸ਼ਿਕਾਇਤ ਦਰਜ ਕਰਾ ਸਕਦੇ ਹੋ। [caption id="attachment_495055" align="aligncenter"]Central government free ration for 2 months if the dealer refuses then complain here ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption] ਟੋਲ ਫਰੀ ਨੰਬਰ ਉੱਤੇ ਕਾਲ ਕਰ ਕੇ ਦਰਜ ਕਰਵਾ ਸਕਦੇ ਹੋ ਸ਼ਿਕਾਇਤ ਬਿਹਾਰ - 1800 - 3456 - 194 ਛੱਤੀਸਗੜ - 1800 - 233 - 3663 ਗੋਵਾ - 1800 - 233 - 0022 ਗੁਜਰਾਤ - 1800 - 233 - 5500 ਹਰਿਆਣਾ - 1800 - 180 - 2087 ਹਿਮਾਚਲ ਪ੍ਰਦੇਸ਼ - 1800 - 180 - 8026 ਝਾਰਖੰਡ - 1800 - 345 - 6598 , 1800 - 212 - 5512 ਕਰਨਾਟਕ - 1800 - 425 - 9339 ਕੇਰਲ - 1800 - 425 - 1550 ਮਧੱਪ੍ਰਦੇਸ਼ - 181 ਮਹਾਰਾਸ਼ਟਰ - 1800 - 22 - 4950 ਮਣੀਪੁਰ - 1800 - 345 - 3821 ਮੇਘਾਲਿਆ - 1800 - 345 - 3670 ਮਿਜੋਰਮ - 1860 - 222 - 222 - 789 , 1800 - 345 - 3891 ਨਾਗਾਲੈਂਡ - 1800 - 345 - 3704 , 1800 - 345 - 3705 ਓਡਿਸ਼ਾ - 1800 - 345 - 6724 / 6760 ਪੰਜਾਬ - 1800 - 3006 - 1313 ਰਾਜਸਥਾਨ - 1800 - 180 - 6127 ਸਿੱਕਮ - 1800 - 345 - 3236 ਤਾਮਿਲਨਾਡੂ - 1800 - 425 - 5901 ਤੇਲੰਗਾਨਾ - 1800 - 4250 - 0333 ਤ੍ਰਿਪੁਰਾ - 1800 - 345 - 3665 ਉੱਤਰਪ੍ਰਦੇਸ਼ - 1800 - 180 - 0150 ਉਤਰਾਖੰਡ - 1800 - 180 - 2000 , 1800 - 180 - 4188 ਪੱਛਮ ਬੰਗਾਲ - 1800 - 345 - 5505 ਦਿੱਲੀ - 1800 - 110 - 841 ਜੰਮੂ - 1800 - 180 - 7106 ਕਸ਼ਮੀਰ - 1800 - 180 - 7011 ਅੰਡਮਾਨ ਅਤੇ ਨਿਕੋਬਾਰ ਦਵੀਪਸਮੂਹ - 1800 - 343 - 3197 ਚੰਡੀਗੜ - 1800 - 180 - 2068 ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ - 1800 - 233 - 4004 ਲਕਸ਼ਦਵੀਪ - 1800 - 425 - 3186 ਪੁਡੂਚੇਰੀ - 1800 - 425 - 1082 ਆਂਧਰ ਪ੍ਰਦੇਸ਼ - 1800 - 425 - 2977 ਅਰੁਣਾਚਲ ਪ੍ਰਦੇਸ਼ - 03602244290 ਅਸਾਮ - 1800 - 345 - 3611 ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਪੂਰਾ ਤਾਲਾਬੰਦ ਲਾਗੂ ਕੀਤਾ ਗਿਆ ਸੀ ਤਾਂ ਗਰੀਬ ਪਰਿਵਾਰਾਂ ਲਈ ਰਾਸ਼ਨ ਇਕੱਠਾ ਕਰਨਾ ਮੁਸ਼ਕਲ ਹੋ ਗਿਆ ਸੀ। ਮਾਰਚ 2020 ਤੱਕ ਕੇਂਦਰ ਸਰਕਾਰ ਨੇ ਇਹ ਯੋਜਨਾ ਬੀਪੀਐਲ ਪਰਿਵਾਰਾਂ ਲਈ ਅਰੰਭ ਕੀਤੀ। ਪਿਛਲੇ ਸਾਲ ਸਰਕਾਰ ਨੇ ਪ੍ਰਤੀ ਵਿਅਕਤੀ ਪੰਜ ਕਿਲੋ ਕਣਕ ਜਾਂ ਚਾਵਲ ਅਤੇ ਇਕ ਪਰਿਵਾਰ ਲਈ ਇਕ ਕਿਲੋ ਦਾਲ ਦਾ ਮੁਫਤ ਐਲਾਨ ਕੀਤਾ ਸੀ। [caption id="attachment_495058" align="aligncenter"]Central government free ration for 2 months if the dealer refuses then complain here ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption] ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ ਯੋਜਨਾ ਨੂੰ ਬਾਅਦ ਵਿਚ ਨਵੰਬਰ 2020 ਵਿਚ ਵਧਾ ਦਿੱਤਾ ਗਿਆ। ਉਸ ਤੋਂ ਬਾਅਦ ਕੋਰੋਨਾ ਦੇ ਮਾਮਲੇ ਆਮ ਹੋਣ ਤੋਂ ਬਾਅਦ ਯੋਜਨਾ ਮੁਲਤਵੀ ਕਰ ਦਿੱਤੀ ਗਈ। ਹੁਣ ਇਕ ਵਾਰ ਫਿਰ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ। ਸ਼ੁਰੂ ਵਿੱਚ ਮਈ ਅਤੇ ਜੂਨ ਵਿੱਚ ਦੋ ਮਹੀਨਿਆਂ ਲਈ ਯੋਜਨਾਵਾਂ ਅਰੰਭੀਆਂ ਗਈਆਂ ਹਨ। ਸਥਿਤੀ ਦੇ ਅਧਾਰ 'ਤੇ ਇਸ ਯੋਜਨਾ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ। -PTCNews

Related Post