ਕੇਂਦਰ ਵੱਲੋਂ ਪੰਜਾਬ ਦਾ ਰੁਕਿਆ ਪੇਂਡੂ ਵਿਕਾਸ ਫੰਡ ਮੁੜ ਤੋਂ ਸ਼ੁਰੂ ਕਰਨ ਦਾ ਭਰੋਸਾ

By  Jasmeet Singh August 8th 2022 06:57 PM

ਚੰਡੀਗੜ੍ਹ, 8 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਖ਼ਤਮ ਹੋਣ ਮਗਰੋਂ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ ਲਈ ਰੋਕੇ ਗਏ 1760 ਕਰੋੜ ਰੁਪਏ ਜਾਰੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਮੀਡੀਆ ਨਾਲ ਗੱਲ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਪਿਛਲੀ ਸਰਕਾਰ ਨੇ ਇਸ ਫੰਡ ਦੇ ਅਧੀਨ ਮਿਲੇ ਪੈਸੇ ਨੂੰ ਕਿਤੇ ਹੋਰ ਵਰਤ ਲਿਆ ਸੀ, ਜੋ ਕਿ ਪਿੰਡਾਂ ਦੀਆਂ ਮੰਡੀਆਂ ਅਤੇ ਸੜਕਾਂ ਦੇ ਵਿਕਾਸ ਲਈ ਸੀ। ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੂੰ ਭਾਜਪਾ ਸਰਕਾਰ ਵੱਲੋਂ ਐਕਟ ਵਿੱਚ ਬਦਲਾਅ ਕਰਨ ਦੇ ਸੁਝਾਅ ਦਿੱਤੇ ਗਏ ਸਨ ਤੇ ਕਿਹਾ ਗਿਆ ਕਿ ਬਿੱਲ 'ਚ ਬਦਲਾਅ ਕਰਕੇ ਇਸ ਫੰਡ ਨੂੰ ਸਿਰਫ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ, "ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਰੁਕਿਆ RDF ਦਾ ₹1760 ਕਰੋੜ ਦਾ ਬਕਾਇਆ ਜਾਰੀ ਕਰਨ…ਝੋਨੇ ਦੇ ਸੀਜ਼ਨ ਲਈ ਮੰਡੀਆਂ ‘ਚ ਪ੍ਰਬੰਧ, FCI ਅਤੇ ਬਾਰਦਾਨੇ ਸੰਬੰਧਿਤ ਕੇਂਦਰੀ ਮੰਤਰੀ @PiyushGoyal ਜੀ ਨਾਲ ਮੁਲਾਕਾਤ ਕੀਤੀ…ਕੇਂਦਰੀ ਮੰਤਰੀ ਜੀ ਨੇ ਤੁਰੰਤ ਰੁਕਿਆ ਹੋਇਆ RDF ਜਾਰੀ ਕਰਨ ਦੇ ਨਿਰਦੇਸ਼ ਦਿੱਤੇ…ਬਾਕੀ ਮੰਗਾਂ ਵੀ ਮਨਜ਼ੂਰ .." ਐਕਟ 'ਚ ਬਦਲਾਅ ਕਰਕੇ ਹੁਣ ਖਰੀਦ ਦੇ ਪੈਸੇ 'ਤੇ ਵਸੂਲੇ ਜਾਣ ਵਾਲੇ ਵਿਆਜ ਤੋਂ ਇਲਾਵਾ ਇਹ ਪੈਸਾ ਪਿੰਡਾਂ ਦੀਆਂ ਮੰਡੀਆਂ ਅਤੇ ਸੜਕਾਂ 'ਤੇ ਖਰਚ ਕੀਤਾ ਜਾਵੇਗਾ। -PTC News

Related Post