CBSE ਦੇ ਵਿਦਿਆਰਥੀਆਂ ਲਈ ਅਲਰਟ-ਟਰਮ ਟੂ ਪ੍ਰੀਖਿਆ ਸਬੰਧੀ ਵਾਇਰਲ ਹੋਈ ਫਰਜ਼ੀ ਖਬਰ
CBSE Term 2 Exam Fake Notice: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਇਕ ਵਾਰ ਫਿਰ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਫਰਜ਼ੀ ਖਬਰਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਦਰਅਸਲ, ਕੁਝ ਅਰਾਜਕ ਤੱਤ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਲਈ ਕੁਝ ਦਿਨਾਂ ਵਿੱਚ ਸੀਬੀਐਸਈ ਬੋਰਡ ਨਾਲ ਸਬੰਧਤ ਫਰਜ਼ੀ ਖ਼ਬਰਾਂ ਵਾਇਰਲ ਕਰਦੇ ਰਹਿੰਦੇ ਹਨ। ਇਸ ਵਿਚਕਾਰ ਹੁਣ ਸੋਸ਼ਲ ਮੀਡੀਆ 'ਤੇ ਇੱਕ ਨੋਟਿਸ ਤੇਜ਼ੀ ਨਾਲ ਸਰਕੂਲੇਟ ਹੋ ਰਿਹਾ ਹੈ ਜੋ ਸੀਬੀਐਸਈ ਦੀ ਟਰਮ ਟੂ ਪ੍ਰੀਖਿਆ ਨਾਲ ਸਬੰਧਤ ਨਿਰਦੇਸ਼ ਦੇ ਰਿਹਾ ਹੈ। ਬੋਰਡ ਨੇ ਦੱਸਿਆ ਕਿ ਇਹ ਨੋਟਿਸ ਫੇਕ ਹੈ ਤੇ ਇਸ 'ਚ ਦਿੱਤੀ ਗਈ ਕਿਸੇ ਵੀ ਜਾਣਕਾਰੀ 'ਤੇ ਭਰੋਸਾ ਨਾ ਕਰੋ। ਸੀਬੀਐਸਈ ਨੇ ਟਰਮ ਟੂ ਪ੍ਰੀਖਿਆਵਾਂ ਦੀਆਂ ਗਾਈਡਲਾਈਨਜ਼ ਜਾਂ ਪ੍ਰੀਖਿਆ ਦੇ ਅੰਤ 'ਚ ਕੀ ਕਰਨਾ ਹੈ, ਵਰਗਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ। ਪਿਛਲੇ ਕੁਝ ਮਹੀਨਿਆਂ ਵਿੱਚ, ਸੀਬੀਐਸਈ ਬੋਰਡ ਪ੍ਰੀਖਿਆ 2022 ਦੀ ਡੇਟਸ਼ੀਟ ਤੋਂ ਲੈ ਕੇ ਸਿਲੇਬਸ ਤੱਕ, ਬਹੁਤ ਸਾਰੇ ਫਰਜ਼ੀ ਨੋਟਿਸ ਵਾਇਰਲ ਹੋਏ ਹਨ। ਹਰ ਵਾਰ ਸੀਬੀਐਸਈ ਬੋਰਡ ਨੇ ਟਵਿੱਟਰ ਰਾਹੀਂ ਇਨ੍ਹਾਂ ਫਰਜ਼ੀ ਨੋਟਿਸਾਂ 'ਤੇ ਆਪਣਾ ਸਪੱਸ਼ਟੀਕਰਨ ਜਾਰੀ ਕੀਤਾ ਹੈ। ਹੁਣ CBSE ਟਰਮ 2 ਪ੍ਰੀਖਿਆ 2022 ਦੇ ਸਮੇਂ ਨੂੰ ਲੈ ਕੇ ਇੱਕ ਫਰਜ਼ੀ ਖਬਰ ਕਾਫੀ ਵਾਇਰਲ ਹੋ ਰਹੀ ਹੈ। CBSE ਬੋਰਡ ਨੇ ਟਵੀਟ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਹ ਵੀ ਪੜ੍ਹੋ : ਸੁਮੇਧ ਸੈਣੀ ਨੇ ਜ਼ਮਾਨਤ ਲਈ ਕੀਤਾ ਹਾਈ ਕੋਰਟ ਦਾ ਰੁਖ ਇਹ ਹੈ ਨੋਟਿਸ CBSE ਦੇ ਨਾਂ 'ਤੇ ਸਰਕੂਲੇਟ ਕੀਤੇ ਜਾ ਰਹੇ ਇਸ ਫਰਜ਼ੀ ਨੋਟਿਸ 'ਚ 27 ਅਪ੍ਰੈਲ ਦੀ ਤਰੀਕ ਦਿੱਤੀ ਗਈ ਹੈ। ਇਹ ਪ੍ਰੀਖਿਆ ਦੀ ਗਾਈਡਲਾਈਨ ਤੇ ਪ੍ਰੀਖਿਆ ਦੇ ਅੰਤ 'ਤੇ ਕੀ ਕਰਨਾ ਹੈ, ਵਰਗੇ ਕਈ ਨਿਰਦੇਸ਼ ਦੇ ਰਿਹਾ ਹੈ। ਇਸ ਨੋਟਿਸ ਦੇ ਮੁਤਾਬਕ “ਇਸਤੇਮਾਲ ਨਾ ਕੀਤੇ ਜਾਣ ਵਾਲੇ ਪ੍ਰਸ਼ਨ ਪੱਤਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਪੈਕ ਕੀਤਾ ਜਾਣਾ ਚਾਹੀਦਾ ਹੈ। ਸਵੇਰੇ 11:30 ਵਜੇ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ 'ਚ ਦਾਖਲ ਹੋਣ ਦੀ ਆਗਿਆ ਨਹੀਂ ਹੈ। ਇਹ ਸਭ ਝੂਠ ਹੈ ਅਸਲ 'ਚ ਵਿਦਿਆਰਥੀਆਂ ਨੂੰ ਦਸ ਵਜੇ ਤੋਂ ਬਾਅਦ ਕਲਾਸ 'ਚ ਐਂਟਰੀ ਨਹੀਂ ਮਿਲੇਗੀ।" ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਪੁਲਵਾਮਾ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ, ਜਵਾਨ ਜ਼ਖਮੀ -PTC News