CBSE Term 2 Result 2022: ਨਤੀਜੇ ਜਾਰੀ ਹੋਣ ਤੋਂ ਪਹਿਲਾਂ CBSE ਨੇ ਲਾਂਚ ਕੀਤਾ ਪੋਰਟਲ

By  Riya Bawa July 3rd 2022 04:06 PM

CBSE Term 2 Result 2022: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਸੀਬੀਐਸਈ ਜਲਦੀ ਹੀ 10ਵੀਂ ਅਤੇ 12ਵੀਂ ਕਲਾਸ 2 ਦੇ ਨਤੀਜੇ ਘੋਸ਼ਿਤ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੀ.ਬੀ.ਐੱਸ.ਈ. ਨੇ ਨਤੀਜਾ ਸੰਬੰਧੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਨਵਾਂ ਪੋਰਟਲ 'ਪਰੀਕਸ਼ਾ ਸੰਗਮ' ਲਾਂਚ ਕੀਤਾ ਹੈ। ਇਸ ਪੋਰਟਲ ਰਾਹੀਂ ਨਤੀਜਾ ਅਤੇ ਹੋਰ ਖ਼ਬਰਾਂ ਦੀ ਜਾਣਕਾਰੀ ਇਸ ਪੋਰਟਲ 'ਤੇ ਦਿੱਤੀ ਜਾਵੇਗੀ। CBSE Term 2 Class 10-12 ਇਸ ਪੋਰਟਲ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਵੱਖ-ਵੱਖ ਵੈੱਬਸਾਈਟਾਂ 'ਤੇ ਭਟਕਣ ਦੀ ਲੋੜ ਨਹੀਂ ਹੈ। CBSE ਦੇ ਪਰੀਕਸ਼ਾ ਸੰਗਮ ਪੋਰਟਲ ਤੱਕ ਪਹੁੰਚਣ ਲਈ, ਕਿਸੇ ਨੂੰ ਅਧਿਕਾਰਤ ਵੈੱਬਸਾਈਟ parikshasangam.cbse.gov.in 'ਤੇ ਜਾਣਾ ਪਵੇਗਾ। cbse ਇਹ ਵੀ ਪੜ੍ਹੋ: ਲੁਧਿਆਣਾ: ਬੁੱਢੇ ਨਾਲੇ ਦੇ ਕਿਨਾਰਿਆਂ 'ਤੇ ਨਗਰ ਨਿਗਮ ਵਿਭਾਗ ਵੱਲੋ ਨਜਾਇਜ਼ ਕਬਜਿਆਂ 'ਤੇ ਕਾਰਵਾਈ ਦੱਸ ਦੇਈਏ ਕਿ CBSE ਦੁਆਰਾ ਸ਼ੁਰੂ ਕੀਤੀ ਪ੍ਰੀਖਿਆ ਸੰਗਮ ਪੋਰਟ ਦੇ 3 ਹਿੱਸੇ ਹਨ ਜਿਸ ਦਾ ਪਹਿਲਾ ਹਿੱਸਾ ਸਕੂਲ ਦਾ ਹੈ ਜਿਸ ਦਾ ਨਾਂ ਗੰਗਾ ਹੈ। ਦੂਜਾ ਹਿੱਸਾ ਖੇਤਰੀ ਦਫ਼ਤਰ ਹੈ ਜਿਸ ਦਾ ਨਾਮ ਯਮੁਨਾ ਹੈ। ਇਸ ਦੇ ਨਾਲ ਹੀ ਆਖਰੀ ਅਤੇ ਤੀਜਾ ਹਿੱਸਾ ਹੈੱਡ ਆਫਿਸ ਹੈ ਜਿਸ ਨੂੰ ਸਰਸਵਤੀ ਕਿਹਾ ਜਾਂਦਾ ਹੈ। #CBSETerm2Result2022 #CBSE #latestnews #Punjabinews #ParikshaSangamportal #cbse10th12thresult2022 ਸਕੂਲ ਸੈਕਸ਼ਨ ਵਿੱਚ ਪ੍ਰੀਖਿਆ ਨਾਲ ਸਬੰਧਤ ਸਾਰੀ ਜਾਣਕਾਰੀ ਜਿਵੇਂ ਸਿਲੇਬਸ ਅਤੇ ਸਰਕੂਲਰ ਆਦਿ ਉਪਲਬਧ ਹੈ। ਇਸ ਦੇ ਨਾਲ ਹੀ ਇਸ ਪੋਰਟਲ ਰਾਹੀਂ ਡਾਇਰੈਕਟ ਡਿਜਿਲੌਕਰ ਵੈੱਬਸਾਈਟ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਸੀਬੀਐਸਈ ਬੋਰਡ ਦੁਆਰਾ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ (ਸੀਬੀਐਸਈ ਬੋਰਡ ਨਤੀਜਾ) ਦੇ ਨਤੀਜੇ ਇਸ ਮਹੀਨੇ ਜਾਰੀ ਕੀਤੇ ਜਾਣਗੇ। ਪਰ ਬੋਰਡ ਵੱਲੋਂ ਅਜੇ ਤੱਕ ਨਤੀਜਾ ਜਾਰੀ ਕਰਨ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਨਤੀਜਾ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ ਇਸ ਨੂੰ ਅਧਿਕਾਰਤ ਵੈੱਬਸਾਈਟ cbse.gov.in ਜਾਂ cbseresults.nic.in 'ਤੇ ਦੇਖ ਸਕਣਗੇ। -PTC News

Related Post