CBSE ਨੇ ਨਵੇਂ ਸੈਸ਼ਨ ਲਈ ਸਿਲੇਬਸ ਕੀਤਾ ਜਾਰੀ, ਹੁਣ ਪ੍ਰੀਖਿਆ ਹੋਵੇਗੀ ਸਿਰਫ਼ ਇੱਕ ਵਾਰ
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2022-23 ਲਈ ਸਿਲੇਬਸ ਜਾਰੀ ਕਰ ਦਿੱਤਾ ਹੈ। ਸੀਬੀਐਸਈ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿਲੇਬਸ ਜਾਰੀ ਕੀਤਾ ਗਿਆ ਹੈ। ਸਿਲੇਬਸ ਨੂੰ CBSE ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜਾਰੀ ਕੀਤੇ ਗਏ ਕੋਰਸਾਂ ਵਿੱਚ ਇਸ ਵਾਰ 10ਵੀਂ ਅਤੇ 12ਵੀਂ ਜਮਾਤ ਦੇ ਸਿਲੇਬਸ ਨੂੰ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਸ ਸੈਸ਼ਨ 'ਚ ਬੋਰਡ ਦੀ ਪ੍ਰੀਖਿਆ ਦੋ ਵਾਰ ਨਹੀਂ ਬਲਕਿ ਇਕ ਵਾਰ ਹੋਵੇਗੀ। CBSE ਦੀ 10ਵੀਂ ਅਤੇ 12ਵੀਂ ਜਮਾਤ ਦੇ ਸਾਲ 2022-23 ਦੇ ਅਕਾਦਮਿਕ ਸੈਸ਼ਨ ਦੀ ਪ੍ਰੀਖਿਆ ਲਈ ਬੈਠੇ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ ਤੋਂ ਸਿਲੇਬਸ ਨੂੰ ਡਾਊਨਲੋਡ ਕਰ ਸਕਦੇ ਹਨ। ਸਿਲੇਬਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨੂੰ ਕੋਵਿਡ-19 ਦੀ ਸਥਿਤੀ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਨਵੇਂ ਸਿਲੇਬਸ ਤੋਂ ਜਾਣੂ ਕਰਵਾਉਣ ਲਈ ਜਲਦੀ ਹੀ ਨਮੂਨਾ ਪ੍ਰਸ਼ਨ ਪੱਤਰ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ 'ਤੇ ਉਪਲਬਧ ਕਰਵਾਇਆ ਜਾਵੇਗਾ।ਕੋਵਿਡ-19 ਤਬਦੀਲੀ ਦੇ ਮੱਦੇਨਜ਼ਰ ਬੋਰਡ ਨੇ ਬੋਰਡ ਪ੍ਰੀਖਿਆ ਦਾ ਆਯੋਜਨ ਕੀਤਾ ਹੈ। ਅਕਾਦਮਿਕ ਸੈਸ਼ਨ 2021-22 ਵਿੱਚ ਸਾਲ ਵਿੱਚ ਦੋ ਵਾਰ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ। ਇਸ ਤਹਿਤ ਨਵੰਬਰ-ਦਸੰਬਰ ਮਹੀਨੇ ਵਿੱਚ ਪਹਿਲੀ ਟਰਮ ਦੀ ਪ੍ਰੀਖਿਆ ਲਈ ਗਈ ਸੀ। ਇਸ ਦੇ ਨਾਲ ਹੀ ਹੁਣ 26 ਅਪ੍ਰੈਲ ਤੋਂ ਦੂਜੇ ਟਰਮ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ। ਇਹ ਵੀ ਪੜ੍ਹੋ:ਦਿੱਲੀ 'ਚ ਮਹਿੰਗਾ ਹੋਇਆ ਪੀਣ ਵਾਲਾ ਪਾਣੀ, ਮਸ਼ੀਨ ਦਾ ਪਾਣੀ 2.50 ਤੋਂ 3.50 ਰੁਪਏ ਪ੍ਰਤੀ ਗਲਾਸ -PTC News